14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਦੁਕਾਨ ਦੇ ਬਾਹਰੋਂ ਸਕੂਟਰੀ ਚੋਰੀ

Ad Position 21
No active advertisement
ਅਜੀਤ ਡੈਸਕ 11-03-2026
ਕਪੂਰਥਲਾ, 10 ਮਾਰਚ (ਸਡਾਨਾ)-ਕਚਹਿਰੀ ਚੌਕ ਵਿਖੇ ਇਕ ਦੁਕਾਨ ਦੇ ਬਾਹਰੋਂ ਸਕੂਟਰ ਚੋਰੀ ਹੋਣ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਓਮ ਪ੍ਰਕਾਸ਼ ਵਾਸੀ ਗਰੀਨ ਪਾਰਕ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕਚਹਿਰੀ ਚੌਕ ਵਿਖੇ ਸਥਿਤ ਇਕ ਬੈਕਰੀ ਦੀ ਦੁਕਾਨ 'ਤੇ ਕੁਝ ਸਾਮਾਨ ਲੈਣ ਲਈ ਗਿਆ ਤੇ ਆਪਣੀ ਸਕੂਟਰੀ ਤਾਲਾ ਲਗਾ ਕੇ ਬਾਹਰ ਖੜ੍ਹੀ ਕਰ ਗਿਆ, ਜਦੋਂ ਕੁੱਝ ਦੇਰ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੀ ਐਕਟਿਵਾ ਸਕੂਟਰੀ ਚੋਰੀ ਹੋ ਚੁੱਕੀ ਸੀ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਹਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਦਾ ਮੇਲਾ ਕੱਲ੍ਹ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਤਾਲਮੇਲ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2025 ਦੇ ਖਰੜੇ ਵਿਰੁੱਧ ਪ੍ਰਦਰਸ਼ਨ
Ad Position 24