14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਦਾ ਮੇਲਾ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 11-03-2026
ਸੁਲਤਾਨਪੁਰ ਲੋਧੀ, 10 ਮਾਰਚ (ਨਰੇਸ਼ ਹੈਪੀ)-ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਜੀ ਦਾ ਸਾਲਾਨਾ ਮੇਲਾ 12 ਮਾਰਚ ਨੂੰ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਿਵ ਮੰਦਰ, ਆਰੀਆ ਸਮਾਜ ਚੌਕ ਸੁਲਤਾਨਪੁਰ ਲੋਧੀ ਅੰਦਰ ਸਥਿਤ ਦਰਗਾਹ ਵਿਚ ਸ਼ਰਧਾ ਨਾਲ ਮਨਾਇਆ ਜਾਵੇਗਾ | ਮੇਲੇ ਦੇ ਮੁੱਖ ਸੇਵਾਦਾਰ ਬਲਵਿੰਦਰ ਕੌਰ, ਸੁਖਜੀਤ ਡੋਗਰਾ ਤੇ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 1 ਵਜੇ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ | ਸ਼ਾਮ ਨੂੰ 7 ਵਜੇ ਕੇਕ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸ਼ਿਵ ਮੰਦਰ ਦੇ ਪ੍ਰਬੰਧਕ ਨੀਲਮ ਧੀਰ, ਸੁਖਜੀਤ ਡੋਗਰਾ, ਪੰਡਿਤ ਆਲੋਕ ਨਾਥ ਤਿਵਾੜੀ, ਸੰਨੀ ਨਾਥ, ਓਮ ਪ੍ਰਕਾਸ਼ ਵਧਵਾ, ਪੁਨੀਤ ਵਧਵਾ, ਵੇਦ ਪ੍ਰਕਾਸ਼ ਵਧਵਾ, ਪ੍ਰੋਫੈਸਰ ਬਲਦੇਵ ਰਾਜ ਵਧਵਾ, ਜਗਤਾਰ ਵਧਵਾ, ਅਮਿਤ ਅਰੋੜਾ, ਸੁਰਿੰਦਰ ਮਦਾਨ, ਅਸ਼ੋਕ ਗੁਗਲਾਨੀ, ਵਿਨੋਦ ਮਦਾਨ, ਰਕੇਸ਼ ਮਦਾਨ, ਤਾਰੀ ਫਰੂਟ ਵਾਲੇ, ਦਰਸ਼ਨ ਸਿੰਘ ਬੱਬੂ, ਸੇਵਾਦਾਰ ਸਾਕਸ਼ੀ, ਸੀਮਾ, ਜਸ਼ਨ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਲੋਕ ਸੁਵਿਧਾ ਕੇਂਦਰ ਵਿਖੇ ਬਣਾਉਣ-ਐਸ. ਡੀ. ਐਮ. <br/> ਅਗਲੀ ਖ਼ਬਰ ਦੁਕਾਨ ਦੇ ਬਾਹਰੋਂ ਸਕੂਟਰੀ ਚੋਰੀ
Ad Position 24