ਡਡਵਿੰਡੀ, 10 ਮਾਰਚ (ਦਿਲਬਾਗ ਸਿੰਘ ਝੰਡ)-ਬੀਤੀ ਰਾਤ ਡਡਵਿੰਡੀ ਵਿਖੇ 7 ਮੋਟਰਾਂ ਦੀਆਂ ਤਾਰਾਂ ਤੇ ਸਟਾਰਟਰ ਚੋਰੀ ਹੋ ਗਏ | ਇਸ ਸੰਬੰਧੀ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦੀਆਂ ਮੋਟਰਾਂ ਠੀਕ ਠਾਕ ਚੱਲ ਰਹੀਆਂ ਸਨ | ਅੱਜ ਸਵੇਰੇ ਉਨ੍ਹਾਂ ਨੂੰ ਪਿੰਡ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੋਟਰਾਂ 'ਤੇ ਰਾਤ ਚੋਰੀ ਹੀ ਗਈ ਹੈ | ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਆਪਣੀ ਮੋਟਰ 'ਤੇ ਜਾ ਕੇ ਦੇਖਿਆ ਤਾਂ ਮੋਟਰ ਦੇ ਕਮਰੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਮੋਟਰ ਦੀ ਤਾਰ ਗਾਇਬ ਸੀ | ਉਨ੍ਹਾਂ ਦੱਸਿਆ ਕਿ ਅੰਦਰ ਜਾ ਕੇ ਦੇਖਿਆ ਕਿ ਮੋਟਰ ਦਾ ਸਟਾਰਟਰ ਤੇ ਗਰਿਪ ਵੀ ਭੰਨ ਕੇ ਚੋਰਾਂ ਨੇ ਉਸ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ | ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਨਾਲ ਲਗਦੀਆਂ ਕਿਸਾਨ ਸੁਖਦੇਵ ਸਿੰਘ ਸੰਧਾ, ਹਰਜਿੰਦਰ ਸਿੰਘ ਸੰਧਾ, ਨਰਵਿੰਦਰ ਸਿੰਘ, ਚਰਨ ਸਿੰਘ ਜੱਜ, ਜਸਵਿੰਦਰ ਸਿੰਘ, ਗਿਆਨ ਸਿੰਘ ਸੰਧਾ ਤੇ ਬਲਦੇਵ ਸਿੰਘ ਸੰਧਾ ਦੀਆਂ ਮੋਟਰਾਂ ਦੀਆਂ ਤਾਰਾਂ ਤੇ ਸਟਾਰਟਰ ਵੀ ਚੋਰੀ ਹੋ ਗਏ ਹਨ | ਇਸ ਨਾਲ ਕਿਸਾਨਾਂ ਦਾ ਲਗਪਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਲਾਕੇ ਵਿਚ ਸਰਗਰਮ ਇਸ ਚੋਰ ਗਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ |