ਜਲੰਧਰ, 10 ਮਾਰਚ (ਜਸਪਾਲ ਸਿੰਘ)-ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵੂਮੈਨ ਜਲੰਧਰ ਦੇ ਮਹਿਲਾ ਸਸ਼ਕਤੀਕਰਨ ਸੈੱਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਅਲਫ਼ਾ ਮਹੇਂਦਰੂ ਫਾਊਾਡੇਸ਼ਨ ਦੇ ਸਹਿਯੋਗ ਨਾਲ ਇਕ ਭਾਸ਼ਨ ਮੁਕਾਬਲਾ ਕਰਵਾਇਆ | ਮੁਕਾਬਲੇ ਦਾ ਵਿਸ਼ਾ ਸੀ ਮਹਿਲਾ ਸਸ਼ਕਤੀਕਰਨ | ਭਾਰਤੀ ਫੌਜ ਤੋਂ ਲੈਫਟੀਨੈਂਟ ਕਰਨਲ ਚਾਰੂਸ਼ੀਲਾ ਜਾਧਵ ਦਿਨ ਦੀ ਮੁੱਖ ਮਹਿਮਾਨ ਸਨ | ਸਮਾਗਮ ਦੀ ਸ਼ੁਰੂਆਤ ਰਸਮੀ ਦੀਵਾ ਜਗਾਉਣ ਨਾਲ ਹੋਈ | ਉਨ੍ਹਾਂ ਨੇ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਮੈਂ ਨਾਜ਼ੁਕ ਹੋ ਸਕਦੀ ਹਾਂ, ਪਰ ਮੈਂ ਕਮਜ਼ੋਰ ਨਹੀਂ ਹਾਂ ਦੇ ਸ਼ਕਤੀਸ਼ਾਲੀ ਥੀਮ ਰਾਹੀਂ ਵਿਸ਼ੇ 'ਤੇ ਆਪਣੇ ਵਿਚਾਰ ਬੜੇ ਸੁਚੱਜੇ ਢੰਗ ਨਾਲ ਪ੍ਰਗਟ ਕੀਤੇ | ਬੀ. ਏ. ਬੀ. ਐੱਡ ਸਮੈਸਟਰ 99 ਦੀ ਮੋਹੇਨਾ ਨੂੰ ਕੰਸੋਲੇਸ਼ਨ ਇਨਾਮ ਮਿਲਿਆ | ਬੀ. ਏ. ਬੀ. ਐੱਡ ਸਮੈਸਟਰ 99 ਦੀ ਗੁਨੀਤ ਨੇ ਦੂਜਾ ਇਨਾਮ ਪ੍ਰਾਪਤ ਕੀਤਾ | ਬੀ. ਕਾਮ ਸਮੈਸਟਰ 99 ਦੀ ਜੀਆ ਨੇ ਦੂਜੇ ਸਥਾਨ 'ਤੇ ਜਗਾ ਬਣਾਈ ਜਦਕਿ ਬੀ. ਏ. ਬੀ. ਐੱਡ ਸਮੈਸਟਰ 99 ਦੀ ਕਨਿਸ਼ਕਾ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ | ਡਾ. ਸੀਮਾ ਸ਼ਰਮਾ ਐਸੋਸੀਏਟ ਪ੍ਰੋਫੈਸਰ ਗਣਿਤ ਵਿਭਾਗ ਡੀ. ਏ. ਵੀ. ਕਾਲਜ ਜਲੰਧਰ ਇਸ ਪ੍ਰੋਗਰਾਮ ਦੀ ਮੁੱਖ ਜੱਜ ਸੀ | ਅਨੁ ਮਾਟਾ, ਸੰਯੁਕਤ ਸਕੱਤਰ ਜਿਮਖਾਨਾ ਕਲੱਬ ਜਲੰਧਰ ਤੇ ਡਾ. ਨੀਨਾ ਮਿੱਤਲ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਹੋਰ ਜੱਜ ਸਨ | ਰਮੇਸ਼ ਮਹੇਂਦਰੂ ਪ੍ਰਧਾਨ ਅਲਫ਼ਾ ਮਹੇਂਦਰੂ ਫਾਊਾਡੇਸ਼ਨ ਤੇ ਰਾਜੇਸ਼ ਵਿਜ ਚੇਅਰਮੈਨ, ਅਲਫ਼ਾ ਮਹੇਂਦਰੂ ਫਾਊਾਡੇਸ਼ਨ ਜਨਰਲ ਸਕੱਤਰ ਦੇਵੀ ਤਲਾਬ ਮੰਦਰ ਵੀ ਇਸ ਗਿਆਨਵਰਧਕ ਉੱਦਮ ਦਾ ਹਿੱਸਾ ਸਨ | ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਮਹਿਲਾ ਸਸ਼ਕਤੀਕਰਨ ਸੈੱਲ ਤੇ ਇਸ ਦੀ ਇੰਚਾਰਜ ਕਵਲਜੀਤ ਕੌਰ, ਸਹਾਇਕ ਪ੍ਰੋਫੈਸਰ, ਇਤਿਹਾਸ ਵਿਭਾਗ ) ਦੇ ਯਤਨਾਂ ਦਾ ਸਨਮਾਨ ਕੀਤਾ |