ਭੁਲੱਥ, 10 ਮਾਰਚ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਨਡਾਲਾ ਰੋਡ 'ਤੇ ਸਥਿਤ ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਭੁਲੱਥ ਦਾ ਨਰਸਰੀ ਜਮਾਤ ਤੋਂ ਨੌਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਡਾਇਰੈਕਟਰ ਰੈਵ: ਫਾਦਰ ਰਿਮੋਲਡ ਮਾਰਿਓ, ਰੈਵ ਅਮਿਤ ਸੀ. ਐਸ. ਐਨ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਵੱਲ ਵਧੇਰੇ ਉਤਸ਼ਾਹਿਤ ਕਰਕੇ ਸਾਰੇ ਸਟਾਫ਼ ਵਲੋਂ ਕਰਵਾਏ ਚੰਗੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਪ੍ਰੀਤੀ ਸੀ. ਐਸ. ਐਨ., ਸੁਚੇਤਾ ਸੀ. ਐਸ. ਐਨ., ਸਟਾਫ਼ ਸੈਕਟਰੀ ਅਜੇ ਥਾਇਲੌਰ, ਰੀਨੂੰ ਰਤਨ ਤੇ ਹੋਰ ਹਾਜ਼ਰ ਸਨ |