ਨਡਾਲਾ, 10 ਮਾਰਚ (ਰਘਬਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਨੌਜਵਾਨ ਆਗੂ ਸੌਰਵ ਖੁੱਲਰ ਨੇ ਹਲਕਾ ਭੁਲੱਥ ਦੀ ਪਲੇਠੀ ਫੇਰੀ ਦੌਰਾਨ ਕਸਬਾ ਨਡਾਲਾ ਵਿਖੇ ਪੰਡਤਾਂ ਦੇ ਮੰਦਰ ਵਿਖੇ ਮੱਥਾ ਟੇਕ ਕੇ ਅਸੀਸਾਂ ਪ੍ਰਾਪਤ ਕੀਤੀਆਂ | ਇਸ ਦੌਰਾਨ ਉੱਘੇ ਸਮਾਜ ਸੇਵੀ ਮਾਸਟਰ ਬਲਦੇਵ ਰਾਜ ਨੇ ਸੌਰਵ ਖੁੱਲਰ ਨੂੰ ਮਾਤਾ ਦੀ ਚੁੰਨੀ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਦੇਸ਼ ਤੇ ਸੂਬੇ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਗੱਲਬਾਤ ਦੌਰਾਨ ਸੌਰਵ ਖੁੱਲਰ ਨੇ ਕਿਹਾ ਕਿ ਉਹ ਭਾਜਪਾ ਦੀ ਨੀਤੀ ਤੇ ਦੇਸ਼ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮਿਹਨਤ ਕਰਨਗੇ ਤੇ ਲੋਕਾਂ ਦੀ ਸੇਵਾ ਨੂੰ ਆਪਣਾ ਮੁੱਖ ਮਕਸਦ ਬਣਾਉਣਗੇ | ਇਸ ਮੌਕੇ ਮਾਸਟਰ ਬਲਦੇਵ ਰਾਜ, ਪੰਡਿਤ ਉਮੇਸ਼ ਕੁਮਾਰ ਸ਼ੁਕਲਾ, ਪੰਡਿਤ ਪਰਸਰਾਮ, ਸਤਪਾਲ ਸਿਆਲਕੋਟੀ, ਮੁਪਾਸ਼ ਭਾਰਦਵਾਜ, ਜੀਵਨ ਕਾਂਤਾ, ਸ਼ੀਲਾ, ਬਲਜਿੰਦਰ ਕੁਮਾਰ, ਕਿਸ਼ੋਰੀ ਲਾਲ ਢਿਲਵਾਂ ਐਂਡ ਪਾਰਟੀ, ਊਸ਼ਾ ਰਾਣੀ, ਨੀਲਮ ਰਾਣੀ, ਕਿ੍ਸ਼ਨਾਵੰਤੀ, ਕਿਰਨ ਬਾਲਾ, ਠੇਕੇਦਾਰ ਸੋਂਧੀ ਢਿਲਵਾਂ ਤੇ ਹੋਰ ਹਾਜ਼ਰ ਸਨ |