22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਬਿਜਲੀ ਦਾ ਕਰੰਟ ਲੱਗਣ ਕਾਰਨ ਅਪਾਹਜ ਹੋਏ ਨੌਜਵਾਨ ਦੇ ਲਗਵਾਏ ਆਰਟੀਫੀਸ਼ਲ ਹੱਥ <br/>

Ad Position 21
No active advertisement
ਅਜੀਤ ਡੈਸਕ 12-03-2026
ਕਾਲਾ ਸੰਘਿਆਂ, 11 ਮਾਰਚ (ਸੰਘਾ)-ਸਥਾਨਕ ਕਸਬੇ ਦੇ ਨਿਵਾਸੀ ਮੰਗਾਂ ਪੈਂਟਰ ਜੋ ਪਿਛਲੇ ਦਿਨਾਂ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਸੀ ਅਤੇ ਦੋਵੇਂ ਬਾਂਹਾਂ ਕੱਟਣੀਆਂ ਪਈਆਂ ਸਨ, ਦੇ ਦੋਵੇਂ ਆਰਟੀਫਿਸ਼ਲ ਹੱਥ ਲਗਵਾ ਕੇ ਦੇਣ ਦੀ ਸੇਵਾ ਕੀਤੀ ਗਈ ਹੈ | ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਸਿਧਵਾਂ ਦੋਨਾਂ ਦੇ ਯਤਨ ਤਹਿਤ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਸਿੱਧੂ ਸਿਧਵਾਂ ਦੋਨਾਂ ਯੂ.ਐਸ.ਏ. ਵਾਲਿਆਂ ਵਲੋਂ ਨੌਜਵਾਨ ਮੰਗਾ ਨੂੰ ਆਰਟੀਫਿਸ਼ਲ ਬਾਂਹਾਂ ਬਣਾ ਕੇ ਦਿੱਤੀਆਂ ਗਈਆਂ ਹਨ | ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਨੇ ਕਿਹਾ ਕਿ ਐਨ ਆਰ ਆਈਜ਼ ਦੇ ਸਹਿਯੋਗ ਨਾਲ ਪਿਛਲੇ ਇੱਕ ਸਾਲ ਦੇ ਵਿਚ 125 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਦੀ ਆਰਥਿਕ ਮਦਦ ਰਾਸ਼ਨ, ਬੱਚਿਆਂ ਦੀਆਂ ਸਕੂਲ ਦੀਆਂ ਫ਼ੀਸਾਂ, ਲੜਕੀਆਂ ਦੇ ਵਿਆਹਾਂ 'ਤੇ ਸਹਿਯੋਗ ਦੀ ਸੇਵਾ ਐਨ ਆਰ ਆਈਜ਼ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ ਜੋ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆਂ ਦੇ ਹੈੱਡ ਗ੍ਰੰਥੀ ਸੁਰਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ ਭੰਵਰਾ, ਪਾਠੀ ਜੋਗਾ ਸਿੰਘ ਸਿਧਵਾਂ ਦੋਨਾਂ, ਪਾਠੀ ਦਰਸ਼ਨ ਸਿੰਘ, ਪਾਠੀ ਨਾਜ਼ਰ ਸਿੰਘ ਮਾਨੀਖੇੜਾ, ਰਮਨਪ੍ਰੀਤ ਕੌਰ ਪਤਨੀ ਮੰਗਾਂ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
Ad Position 24