22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਰਪੰਚ ਜਗਤਾਰ ਸਿੰਘ ਹੈਪੀ ਖੱਦਰ ਬਣੇ ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ <br/>

Ad Position 21
No active advertisement
ਅਜੀਤ ਡੈਸਕ 12-03-2026
ਨਡਾਲਾ, 11 ਮਾਰਚ (ਰਘਬਿੰਦਰ ਸਿੰਘ)-ਅੱਜ ਬਲਾਕ ਸੰਮਤੀ ਨਡਾਲਾ ਦੀ ਤੀਜੀ ਚੋਣ ਮੀਟਿੰਗ ਸਿਰੇ ਚੜ੍ਹੀ, ਜਿੱਥੇ ਐਸ.ਡੀ.ਐਮ. ਭੁਲੱਥ ਰਵਿੰਦਰ ਪਾਲ ਸਿੰਘ ਅਤੇ ਬਲਾਕ ਪੰਚਾਇਤ ਅਫ਼ਸਰ ਨਡਾਲਾ ਕੁਲਵਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਹੋਈ ਚੋਣ ਦੌਰਾਨ ਚੱਕੋਕੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਹੈਪੀ ਖੱਦਰ ਨੂੰ ਸਰਬਸੰਮਤੀ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਬਲਾਕ ਸੰਮਤੀ ਦਾ ਚੇਅਰਮੈਨ ਚੁਣਿਆ ਗਿਆ | ਇਸਦੇ ਨਾਲ ਹੀ ਬੋਪਾਰਾਏ ਜੋਨ ਨੰਬਰ 5 ਤੋਂ ਜਸਵਿੰਦਰ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ | ਇਸ ਤੋਂ ਪਹਿਲਾਂ 5 ਮਾਰਚ ਅਤੇ 10 ਮਾਰਚ ਨੂੰ ਚੋਣ ਮੀਟਿੰਗ ਸੱਦੀ ਗਈ ਜੋ ਕਿਸੇ ਕਾਰਨਾਂ ਕਰਕੇ ਸਿਰੇ ਨਾ ਚੜ੍ਹ ਸਕੀ ਪਰੰਤੂ ਅੱਜ ਹੋਈ ਇਸ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਦਿੱਤੇ ਸਮਰਥਨ ਤੋਂ ਬਾਅਦ ਉਨ੍ਹਾਂ ਦੀ ਚੋਣ ਦਾ ਐਲਾਨ ਕੀਤਾ ਗਿਆ | ਨਵੇਂ ਚੁਣੇ ਗਏ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ ਅਤੇ ਵਾਈਸ ਚੇਅਰਮੈਨ ਜਸਵਿੰਦਰ ਕੌਰ ਜੱਸੀ ਨੂੰ ਸਮਰਥਕਾਂ ਅਤੇ ਇਲਾਕੇ ਦੇ ਆਗੂਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ ਨੇ ਕਿਹਾ ਕਿ ਉਹ ਬਲਾਕ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ |ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਵੀ ਦੋਵੇਂ ਚੁਣੇ ਗਏ ਉਕਤ ਚੇਅਰਮੈਨ ਤੇ ਵਾਈਸ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਬਜੀਤ ਸਿੰਘ ਪੱਪਲ ਜੋਨ ਬਰਿਆਰ, ਜਾਪ ਸਿੰਘ ਲੱਖਣ ਕੇ ਪੱਡਾ, ਰਵੀ ਥਾਪਰ ਖੱਸਣ, ਸੁਖਜਿੰਦਰਪਾਲ ਸਿੰਘ ਮਕਸੂਦਪੁਰ, ਸੁਖਜਿੰਦਰ ਸਿੰਘ ਸੋਂਧੀ ਨੰਗਲ ਲੁਬਾਣਾ, ਜਸਵੀਰ ਕੌਰ ਸੰਗੋਜ਼ਲਾ, ਰਕੇਸ਼ ਕੁਮਾਰ ਮੁਰਾਰ, ਰਾਜਵਿੰਦਰ ਕੌਰ ਬਜਾਜਾਂ, ਰੁਪਿੰਦਰ ਕੌਰ ਗਾਜ਼ੀ ਗੁਡਾਣਾ, ਬਲਬੀਰ ਕੌਰ ਪੱਡਾ ਬੇਟ, ਬਲਜਿੰਦਰ ਕੌਰ ਰਾਏ ਪੁਰ ਪੀਰਬਖ਼ਸ਼ ਸਾਰੇ ਸੰਮਤੀ ਮੈਂਬਰ ਤੋ ਇਲਾਵਾ ਹਰਦੀਪ ਸਿੰਘ ਸੰਧੂ ਸਰਪੰਚ ਧੱਕੜਾਂ, ਪ੍ਰਧਾਨ ਨਗਰ ਪੰਚਾਇਤ ਭੁਲੱਥ ਰਛਪਾਲ ਸ਼ਰਮਾ, ਬੂਟਾ ਸਿੰਘ ਬੇਗੋਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਦਇਆ ਰਾਮ ਤੇ ਬਾਬਾ ਰਣਜੀਤ ਸਿੰਘ ਦੀ ਯਾਦ 'ਚ ਜੋੜ ਮੇਲਾ ਅੱਜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅੱਜ <br/>
Ad Position 24