22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਖੇਤੀਬਾੜੀ ਵਿਭਾਗ ਵਲੋਂ ਪਿੰਡ ਜਾਤੀਕੇ ਵਿਖੇ ਕਿਸਾਨਾਂ ਲਈ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 12-03-2026
ਭੰਡਾਲ ਬੇਟ, 11 ਮਾਰਚ (ਜੋਗਿੰਦਰ ਸਿੰਘ ਜਾਤੀਕੇ)-ਖੇਤੀਬਾੜੀ ਵਿਭਾਗ ਢਿੱਲਵਾਂ (ਫੱਤੂਚੱਕ) ਵਲੋਂ ਅੱਜ ਪਿੰਡ ਜਾਤੀਕੇ ਵਿਖੇ ਵਿਭਾਗ ਦੇ ਅਫ਼ਸਰ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲ ਰਹੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਕੈਪ ਲਗਾਇਆ ਗਿਆ | ਇਸ ਮੌਕੇ ਰਾਜਵਿੰਦਰ ਕੌਰ ਨੇ ਹਾਜ਼ਰ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਸਰਕਾਰ ਵਲੋਂ ਚਲਾਈ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਾਪਤ ਕਰਨ ਲਈ ਹੁਣ ਕਿਸਾਨਾਂ ਨੂੰ ਆਪਣੇ ਨੇੜਲੇ ਸੀ ਐਸ ਸੀ ਸੈਂਟਰ ਵਿਖੇ ਪਹੁੰਚ ਕੇ ਆਪਣੀ ਯੂਨੀਕ ਆਈ ਡੀ ਬਣਵਾਉਣੀ ਪਵੇਗੀ ਜਿਸ ਲਈ ਜਿਸ ਕਿਸਾਨ ਦੇ ਨਾਮ ਤੇ ਜ਼ਮੀਨ ਹੈ ਨੂੰ ਜਮਾਂਬੰਦੀ, ਆਧਾਰ ਕਾਰਡ ਜਿਸ ਨਾਲ ਮੋਬਾਈਲ ਨੰਬਰ ਲਿੰਕ ਹੋਵੇ ਲਿਜਾ ਕੇ ਆਪਣੀ ਆਈ ਡੀ ਬਣਾਉਣੀ ਹੋਵੇਗੀ ਜਿਸ ਤਹਿਤ ਹੀ ਕਿਸਾਨਾਂ ਨੂੰ ਸਰਕਾਰ ਵੱਲੋਂ ਭੇਜੇ ਜਾ ਰਹੇ ਪੈਸੇ ਪ੍ਰਾਪਤ ਹੋਣਗੇ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਸਕੀਮ ਦਾ ਐਕਸ ਸਰਵਿਸ ਮੈਨ, ਪੈਨਸ਼ਨ ਧਾਰਕ ਜਿੰਨਾ ਦੀ 10 ਹਜ਼ਾਰ ਤੋਂ ਵੱਧ ਪੈਨਸ਼ਨ ਹੈ ਅਤੇ ਰਿਟਰਨ ਭਰਨ ਵਾਲੇ ਲਾਭ ਨਹੀਂ ਲੈ ਸਕਣਗੇ | ਇਸ ਮੌਕੇ ਸਰਪੰਚ ਮੰਗਲ ਸਿੰਘ ਔਜਲਾ, ਜੋਗਿੰਦਰ ਸਿੰਘ ਪੰਚ, ਹਰਮਨ ਸਿੰਘ ਔਜਲਾ, ਗੁਰਦੀਪ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਡੀਪੀਓ ਦਫ਼ਤਰ ਵਿਖੇ 'ਪੋਸ਼ਣ ਵੀ ਪੜ੍ਹਾਈ ਵੀ' ਸੰਬੰਧੀ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਮਨਾਇਆ ਮਹਿਲਾ ਦਿਵਸ <br/>
Ad Position 24