28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵਿਆਹ ਸਮਾਗਮ 'ਚ ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਲੋੜੀਂਦਾ ਇਕ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 13-03-2026
ਕਪੂਰਥਲਾ, 12 ਮਾਰਚ (ਸਡਾਨਾ)-ਬੀਤੇ ਦਿਨੀਂ ਇਕ ਵਿਆਹ ਸਮਾਗਮ ਦੌਰਾਨ ਹੋਏ ਤਕਰਾਰ ਉਪਰੰਤ ਇਕ ਨੌਜਵਾਨ 'ਤੇ ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਲੋੜੀਂਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਪਿਸਤੋਲ ਬਰਾਮਦ ਕਰ ਲਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਚੌਕੀ ਇੰਚਾਰਜ ਏ. ਐਸ. ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਬੀਤੀ 27 ਫਰਵਰੀ ਨੂੰ ਸ਼ਾਮ ਦੇ ਸਮੇਂ ਪਿੰਡ ਧਾਲੀਵਾਲ ਦੋਨਾ ਕਾਲੋਨੀ ਵਿਖੇ ਇਕ ਵਿਆਹ ਸਮਾਗਮ ਦੌਰਾਨ ਆਏ ਨੌਜਵਾਨ ਗੁਰਪ੍ਰੀਤ ਸਿੰਘ ਦਾ ਵਿਸ਼ਾਲ ਥਾਪਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਦੌਰਾਨ ਵਿਸ਼ਾਲ ਥਾਪਰ ਉਰਫ਼ ਜੋਰਡਨ ਆਪਣੇ ਇਕ ਸਾਥੀ ਕਰਨ ਕੁਮਾਰ ਨੂੰ ਬੁਲਾ ਲਿਆਇਆ ਤੇ ਵਿਸ਼ਾਲ ਥਾਪਰ ਨੇ ਗੁਰਪ੍ਰੀਤ 'ਤੇ ਪਿਸਤੌਲ ਤਾਨ ਕੇ ਗੋਲੀ ਚਲਾਈ, ਪਰ ਫਾਇਰ ਮਿਸ ਹੋਣ ਕਾਰਨ ਗੁਰਪ੍ਰੀਤ ਦੀ ਜਾਨ ਬਚ ਗਈ | ਮੌਕੇ 'ਤੇ ਹੀ ਕਰਨ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਦਕਿ ਵਿਸ਼ਾਲ ਥਾਪਰ ਉਰਫ਼ ਜੋਰਡਨ ਪਿਸਤੋਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਕਿ ਸਦਰ ਪੁਲਿਸ ਨੇ ਛਾਪੇਮਾਰੀ ਕਰਕੇ ਗਿ੍ਫ਼ਤਾਰ ਕਰਨ ਉਪਰੰਤ ਉਸ ਪਾਸੋਂ ਇਕ ਦੇਸੀ ਪਿਸਤੋਲ ਬਰਾਮਦ ਕਰ ਲਈ ਹੈ ਤੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਰਕ ਆਰਡਰ ਜਾਰੀ ਹੋਣ 'ਤੇ ਵੀ ਨਿਗਮ ਵਲੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀਆਂ 'ਚ ਰੋਸ... ਅਗਲੀ ਖ਼ਬਰ ਸ਼ੇਖੂਪੁਰ ਵਿਖੇ ਇਕ ਘਰ 'ਚੋਂ ਅਣਪਛਾਤੇ ਚੋਰ 75 ਲੱਖ ਦਾ ਸੋਨਾ, ਨਕਦੀ ਤੇ ਹੋਰ ਸਾਮਾਨ ਲੈ ਕੇ ਫ਼ਰਾਰ <br/>
Ad Position 24