28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਚਾਈਨਾ ਡੋਰ ਨਾਲ ਐਕਟਿਵਾ ਸਵਾਰ ਔਰਤ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 13-03-2026
ਭੁਲੱਥ, 12 ਮਾਰਚ (ਮੇਹਰ ਚੰਦ ਸਿੱਧੂ)-ਬੇਸ਼ੱਕ ਸਰਕਾਰ ਵਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਈ ਗਈ ਹੈ ਤੇ ਪ੍ਰਸ਼ਾਸਨ ਵਲੋਂ ਵੀ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਸਟੋਰ ਕਰਨ ਵਾਲਿਆਂ ਤੇ ਉਹ ਦੁਕਾਨਦਾਰ ਜਿਹੜੇ ਚਾਈਨਾ ਡੋਰ ਵੇਚਦੇ ਹਨ, ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਪਰ ਅਫ਼ਸੋਸ ਭੁਲੱਥ ਇਲਾਕੇ ਅੰਦਰ ਚਾਈਨਾ ਡੋਰ ਦੀ ਵਰਤੋਂ ਹਾਲੇ ਤੱਕ ਰੁਕਣ ਦਾ ਨਾਂਅ ਨਹੀਂ ਲੈ ਰਹੀ, ਐਕਟਿਵਾ ਸਵਾਰ ਇਕ ਔਰਤ, ਜਿਸ ਨੇ ਆਪਣਾ ਨਾਂਅ ਗੁਰਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਮੀਰਾ ਪੁਰ ਦੱਸਿਆ, ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਤੋਂ ਭੁਲੱਥ ਵਾਲੀ ਸਾਈਡ ਨੂੰ ਆਪਣੀ ਐਕਟਿਵਾ 'ਤੇ ਆ ਰਹੇ ਸੀ ਤੇ ਉਸਦੇ ਪਿੱਛੇ ਉਸ ਦਾ ਛੋਟਾ ਬੇਟਾ ਵੀ ਬੈਠਾ ਸੀ, ਜਦੋਂ ਉਹ ਭੁਲੱਥ ਕਲੋਨੀ ਪਾਸ ਪੁੱਜੀ ਤਾਂ ਕੁੱਝ ਬੱਚੇ ਪਤੰਗ ਉਡਾ ਰਹੇ ਸਨ ਤੇ ਜਦੋਂ ਉਹ ਸੜਕ ਤੇ ਜਾਂਦੇ ਸਮੇਂ ਉਨ੍ਹਾਂ ਦੇ ਨਜ਼ਦੀਕ ਪੁੱਜੀ ਤਾਂ ਚਾਈਨਾ ਡੋਰ ਉਨ੍ਹਾਂ ਦੀ ਐਕਟਿਵਾ 'ਚ ਫਸ ਕੇ ਉਨ੍ਹਾਂ ਦੇ ਹੱਥਾਂ 'ਤੇ ਫਿਰ ਗਈ, ਜਿਸ ਕਰਕੇ ਉਸ ਦੀਆਂ ਉਂਗਲਾਂ ਜ਼ਖ਼ਮੀ ਹੋ ਗਈਆਂ | ਉਨ੍ਹਾਂ ਪ੍ਰਸ਼ਾਸਨ ਤੋਂ ਅਪੀਲ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਾਵਾ ਤਪਾ ਗੋਪਾਲ ਮੰਦਰ ਨਡਾਲਾ ਵਿਖੇ ਜਠੇਰਿਆਂ ਦਾ ਮੇਲਾ ਅੱਜ ਤੋਂ <br/> ਅਗਲੀ ਖ਼ਬਰ ਲੱਖਣ ਕੇ ਪੱਡਾ ਵਿਖੇ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲੇ ਕੱਲ੍ਹ <br/>
Ad Position 24