ਜ਼ਮਾਨਤ ਲਈ ਜਾਅਲੀ ਕਾਗ਼ਜ਼ਾਤ ਲਗਾਉਣ ਦੇ ਮਾਮਲੇ 'ਚ ਪੰਜ ਵਿਰੁੱਧ ਕੇਸ ਦਰਜ
ਅਜੀਤ ਡੈਸਕ
13-03-2026
ਕਪੂਰਥਲਾ, 12 ਮਾਰਚ (ਸਡਾਨਾ)-ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰੀਡਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਚਤਰ ਸਿੰਘ ਉਰਫ਼ ਚਤਰੀ ਵਾਸੀ ਬੂਟਾਂ ਵਿਰੁੱਧ ਆਬਕਾਰੀ ਐਕਟ ਅਧੀਨ ਥਾਣਾ ਸੁਭਾਨਪੁਰ ਵਿਖੇ ਕੇਸ ਦਰਜ ਹੋਇਆ ਸੀ ਤੇ ਉਸ ਦੀ ਜ਼ਮਾਨਤ ਸੰਬੰਧੀ ਕਥਿਤ ਦੋਸ਼ੀ ਜਗਪ੍ਰੀਤ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ ਤੇ ਦਵਿੰਦਰ ਸਿੰਘ ਵਾਸੀਆਨ ਠੀਕਰੀਵਾਲ ਨੇ ਜ਼ਮਾਨਤ ਦੇ ਜਾਅਲੀ ਕਾਗ਼ਜ਼ਾਤ ਤਿਆਰ ਕੀਤੇ | ਸਦਰ ਪੁਲਿਸ ਨੇ ਸ਼ਿਕਾਇਤ ਉਪਰੰਤ ਉਕਤ ਪੰਜਾਂ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |