28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸ੍ਰੀ ਰਾਮ ਕਥਾ ਨੂੰ ਲੈ ਕੇ ਮਹਿਤਪੁਰ 'ਚ ਸੰਧਿਆ ਫੇਰੀ ਕੱਢੀ

Ad Position 21
No active advertisement
ਅਜੀਤ ਡੈਸਕ 13-03-2026
ਮਹਿਤਪੁਰ, 12 ਮਾਰਚ (ਲਖਵਿੰਦਰ ਸਿੰਘ)-ਆਉਣ ਵਾਲੇ ਦਿਨਾਂ ਵਿਚ ਸ੍ਰੀ ਰਾਮ ਕਥਾ ਦਾ ਆਯੋਜਨ 17 ਮਾਰਚ ਤੋਂ 21 ਮਾਰਚ ਤੱਕ ਦਾਣਾ ਮੰਡੀ ਮਹਿਤਪੁਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਹੈ | ਦਿਵਿਆ ਜਯੋਤੀ ਜਾਗਰਤੀ ਸੰਸਥਾਨ ਤੇ ਸਥਾਨਕ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਰਾਮ ਕਥਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਇਸ ਦਾ ਪ੍ਰਮਾਣ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ 'ਚ ਕੱਢੀ ਜਾਣ ਵਾਲੀ ਸੰਧਿਆ ਫੇਰੀ ਹੈ | ਸ਼ਾਮ ਸੰਧਿਆ ਫੇਰੀ ਪ੍ਰਾਚੀਨ ਸ਼ਿਵ ਮੰਦਰ ਮਹਿਤਪੁਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਰਾਹੀਂ ਬੜੀ ਧੂਮਧਾਮ ਨਾਲ ਕੱਢੀ ਗਈ, ਜਿਸ ਦੀ ਸ਼ੁਰੂਆਤ ਜੋਤੀ ਜਗਾ ਕੇ ਤੇ ਨਾਰੀਅਲ ਤੋੜਨ ਉਪਰੰਤ ਕੀਤੀ ਗਈ | ਇਸ ਦੌਰਾਨ ਸ੍ਰੀ ਰਾਮ ਜੀ ਦੇ ਭਜਨ ਗਾਏ | ਭਜਨਾਂ ਦੀ ਮਿੱਠੀ ਧੁਨ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ, ਜਿਵੇਂ-ਜਿਵੇਂ ਹੋਰ ਲੋਕ ਜੁੜਦੇ ਗਏ, ਸੰਧਿਆ ਫੇਰੀ ਦਾ ਆਕਾਰ ਵੱਧਦਾ ਗਿਆ | ਸੰਧਿਆ ਫੇਰੀ ਵਿਚ ਬੱਚੇ, ਬਜ਼ੁਰਗ ਤੇ ਨੌਜਵਾਨ, ਹਰ ਕੋਈ ਪ੍ਰਭੂ ਦਾ ਆਸ਼ੀਰਵਾਦ ਲੈਣ ਪਹੁੰਚ ਰਿਹਾ ਸੀ ਤੇ ਸਭ ਨੂੰ ਜਾਗਰੂਕ ਕਰ ਰਹੇ ਸਨ | ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ, ਵਿਨੋਦ ਸ਼ਰਮਾ, ਵਿਨੋਦ ਵਰਮਾ, ਅਜੈ ਸੂਦ, ਬਲਜੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਕਰਨ ਚੋਪੜਾ, ਨਗੀਨਾ, ਰਮਾ ਭੰਡਾਰੀ, ਮਨਦੀਪ ਕੁਮਾਰ, ਰਮੇਸ਼ ਕੁਮਾਰ, ਰਾਜਿੰਦਰ ਪ੍ਰਸਾਦ, ਪੰਡਿਤ ਹੇਮੰਤ ਸ਼ਰਮਾ ਤੇ ਮੋਹਿੰਦਰ ਸੂਦ, ਸਾਬੀ ਧਾਰੀਵਾਲ ਅਤੇ ਸਰਪੰਚ ਹਨੀ ਰਾਮੂਵਾਲ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਹਰੜ ਜਠੇਰਿਆਂ ਦਾ ਜੋੜ ਮੇਲਾ 18 ਨੂੰ ਅਗਲੀ ਖ਼ਬਰ ਸੰਤ ਬਾਬਾ ਦਇਆ ਰਾਮ ਤੇ ਬਾਬਾ ਰਣਜੀਤ ਸਿੰਘ ਦੀ ਯਾਦ 'ਚ ਜੋੜ ਮੇਲਾ ਕਰਵਾਇਆ <br/>
Ad Position 24