ਜੰਡਿਆਲਾ ਮੰਜਕੀ, 12 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਹਰੜ ਬਰਾਦਰੀ ਵੰਸ਼ ਬਾਬਾ ਨਾਮਦੇਵ ਦਾ ਸਾਲਾਨਾ ਜੋੜ ਮੇਲਾ 18 ਮਾਰਚ ਨੂੰ ਵੱਡੇ ਦਮਦਮੇ ਕੋਲ, ਪੰਡੋਰੀ ਮੁਸ਼ਾਰਕਤੀ ਰੋਡ ਜੰਡਿਆਲਾ ਮੰਜਕੀ 'ਚ ਮਨਾਇਆ ਜਾ ਰਿਹਾ ਹੈ | ਜਗਪਾਲ ਸਿੰਘ ਛਿੰਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਵਜੇ ਝੰਡੇ ਦੀ ਰਸਮ ਤੋਂ ਬਾਅਦ ਅਤੁੱਟ ਲੰਗਰ ਵਰਤਾਏ ਜਾਣਗੇ ਅਤੇ ਜਠੇਰਿਆਂ ਨਾਲ ਸੰਬੰਧਤ ਸੰਗਤ ਦੀ ਭਲਾਈ ਲਈ ਵਿਚਾਰਾਂ ਹੋਣਗੀਆਂ |