ਸ਼ਾਹਕੋਟ, 12 ਮਾਰਚ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਔਰਤਾਂ ਲਈ ਚਲਾਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਸੰਬੰਧੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅÏਰਤਾਂ ਬਾਰੇ ਸੋਸ਼ਲ ਮੀਡੀਆ 'ਤੇ ਕੀਤੀ ਟਿੱਪਣੀ ਦੇ ਵਿਰੋਧ 'ਚ ਸਿਮਰਜੀਤ ਕੌਰ ਢੰਡੋਵਾਲ ਜ਼ਿਲ੍ਹਾ ਸਕੱਤਰ 'ਆਪ' ਮਹਿਲਾ ਵਿੰਗ ਜਲੰਧਰ (ਦਿਹਾਤੀ) ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਵਲੋਂ ਰੋਸ ਪ੍ਰਗਟ ਕਰਦਿਆਂ ਸ਼ਾਹਕੋਟ ਪੁਲਿਸ ਥਾਣੇ ਦੇ ਸਾਹਮਣੇ ਮੁੱਖ ਸੜਕ 'ਤੇ ਸੁਖਪਾਲ ਖਹਿਰਾ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸਿਮਰਜੀਤ ਕੌਰ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮਾਵਾਂ ਪ੍ਰਤੀ ਗਲਤ ਟਿੱਪਣੀ ਕਰਕੇ ਆਪਣੀ ਮਾੜੀ ਸੋਚ ਨੂੰ ਉਜਾਗਰ ਕੀਤਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਅÏਰਤਾਂ ਲਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਚਲਾਈ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਪਰ ਖਹਿਰਾ ਨੇ ਖੁਸ਼ੀ ਪ੍ਰਗਟ ਕਰ ਰਹੀਆਂ ਔਰਤਾਂ ਪ੍ਰਤੀ ਅਜਿਹੀ ਗਲਤ ਟਿੱਪਣੀ ਕੀਤੀ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਐਮ. ਸੀ. ਰਾਖੀ ਮੱਟੂ, ਬਲਾਕ ਪ੍ਰਧਾਨ ਪਰਮਜੀਤ ਕੌਰ, ਬਲਾਕ ਪ੍ਰਧਾਨ ਹਰਜਿੰਦਰ ਕੌਰ, ਬਲਾਕ ਪ੍ਰਧਾਨ ਜਸਵਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਅੰਬੋ, ਜੋਤੀ ਰਾਣੀ, ਗੁਣਜੀਤ ਕੌਰ, ਸੁਨੀਤਾ ਰਾਣੀ, ਗੁਰਦੀਪ ਕੌਰ, ਜਸਵੀਰ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਗਿਆਨੋ, ਸੀਮਾ, ਕੁਲਵਿੰਦਰ ਕੌਰ, ਕਿਰਨਜੀਤ ਕੌਰ, ਜੈਸਮੀਨ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਪੂਨਮ, ਜਸਵਿੰਦਰ ਕੌਰ, ਮਨਪ੍ਰੀਤ ਕੌਰ ਲਸੂੜੀ, ਸਵਰਨ ਕੌਰ, ਰੇਖਾ ਰਾਣੀ, ਚਰਨਜੀਤ ਕੌਰ, ਬਲਵਿੰਦਰ ਕੌਰ, ਰੱਜੀ, ਨਿਤੀ, ਸੋਨੀਆ, ਰੂਪ ਲਾਲ ਸ਼ਰਮਾ ਫਾਊਾਡਰ ਮੈਂਬਰ, ਕੁਲਦੀਪ ਸਿੰਘ ਦੀਦ ਆਗੂ ਵਪਾਰ ਮੰਡਲ, ਡਾ. ਵਿਲੀਅਮ ਜੌਹਨ, ਸਾਬੀ ਮੱਟੂ ਆਦਿ ਹਾਜ਼ਰ ਸਨ |