ਕਈ ਦਿਨਾਂ ਤੋਂ ਬੈਂਕ ਆਫ਼ ਇੰਡੀਆ ਭੁਲੱਥ ਦੇ ਨਜ਼ਦੀਕ ਪਈ ਮਰੀ ਗਾਂ-ਬਦਬੂ ਫੈਲਣ ਕਰਕੇ ਲੋਕ ਪ੍ਰੇਸ਼ਾਨ
ਅਜੀਤ ਡੈਸਕ
13-03-2026
ਭੁਲੱਥ, 12 ਮਾਰਚ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭੋਗਪੁਰ ਰੋਡ 'ਤੇ ਸਥਿਤ ਬੈਂਕ ਆਫ਼ ਇੰਡੀਆ ਦੇ ਨਜ਼ਦੀਕ ਕਈ ਦਿਨਾਂ ਤੋਂ ਇਕ ਮਰੀ ਗਾਂ ਪਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਰੀ ਹੋਈ ਗਾਂ ਦੀ ਲਾਸ਼ ਨੂੰ ਕੁੱਤਿਆਂ ਵਲੋਂ ਖਿਲਾਰ ਦਿੱਤਾ ਗਿਆ ਤੇ ਬਦਬੂ ਫੈਲਣ ਕਰਕੇ ਨਾਲ ਲੱਗਦੇ ਘਰਾਂ ਦੇ ਲੋਕ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਭੁਲੱਥ ਦੇ ਮੁਹਤਬਰ ਵਿਅਕਤੀਆਂ ਦੇ ਨੋਟਿਸ ਵਿਚ ਵੀ ਲਿਆਂਦਾ ਗਿਆ ਹੈ, ਪਰ ਕਿਸੇ ਨੇ ਵੀ ਅਜੇ ਤੱਕ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ | ਲੋਕਾਂ ਦੀ ਨਗਰ ਪੰਚਾਇਤ ਭੁਲੱਥ ਪਾਸੋਂ ਮੰਗ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ, ਨਹੀਂ ਤਾਂ ਫੈਲੀ ਬਦਬੂ ਤੇ ਗੰਦਗੀ ਕਰਕੇ ਬਿਮਾਰੀ ਫੈਲ ਸਕਦੀ ਹੈ |
ਬਿਜਲੀ ਬੰਦ ਰਹੇਗੀ
ਫਗਵਾੜਾ, 12 ਮਾਰਚ (ਚਾਨਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਅਨੁਸਾਰ 66 ਕੇਵੀ ਸਬ ਸਟੇਸ਼ਨ ਪਾਂਸ਼ਟਾ ਤੋਂ ਚੱਲਦੇ 11 ਕੇ. ਵੀ. ਭੁੰਗਰਨੀ ਫੀਡਰ ਤੇ ਜ਼ਰੂਰੀ ਮੁਰੰਮਤ ਕਾਰਨ 13 ਮਾਰਚ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬਘਾਣਾ, ਭੁੰਗਰਨੀ, ਨੰਗਲਾਂ, ਠੰਡਲਾਂ, ਚੈੜਾਂ, ਨਡਾਲੋਂ, ਅਜਨੋਹਾ, ਜਲਵੇੜਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸੇ ਤਰ੍ਹਾਂ 66ਕੇਵੀ ਦੌਲਤਪੁਰ ਸਬ ਸਟੇਸ਼ਨ ਤੋਂ ਚੱਲਦੇ ਇਲਾਕਿਆਂ ਦੀ ਮੁਰੰਮਤ ਕਾਰਨ 13 ਮਾਰਚ ਨੂੰ ਅਠੋਲੀ, ਦੌਲਤਪੁਰ, ਗੰਢਵਾਂ, ਮੇਹਟਾਂ, ਨਵਾਂ ਪਿੰਡ, ਨਾਰੰਗ ਸ਼ਾਹਪੁਰ, ਆਬਾਦੀ ਸਲਾਰਪੁਰ, ਮਹੇੜੂ, ਲਾਅ ਗੇਟ, ਵਿਊ ਸਟੇਟ, ਹਰਦੋਫ਼ਰਾਲਾ, ਰਾਏਪੁਰ, ਚਾਚੋਵਾਲ, ਮਾਨਾਵਾਲੀ, ਸੁੰਨੜਾ ਰਾਜਪੂਤਾ, ਕਿ੍ਪਾਲਪੁਰ, ਉੱਚਾ ਪਿੰਡ, ਦਰਵੇਸ਼ ਪਿੰਡ, ਨੱਥੇਵਾਲ, ਦਾਦੂਵਾਲ ਆਦਿ ਪਿੰਡਾਂ ਦੀ ਸਪਲਾਈ ਸਵੇਰੇ 9 ਤੋਂ 4 ਵਜੇ ਤੱਕ ਬੰਦ ਰਹੇਗੀ |