10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਸੰਤ ਸੀਚੇਵਾਲ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-03-2026
ਸੁਲਤਾਨਪੁਰ ਲੋਧੀ, 27 ਮਾਰਚ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਉਚੇਚੀ ਮੀਟਿੰਗ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਤਿਹਾਸਕ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਵਿਚਲੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਸੰਗਤਾਂ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਆਉਂਦੀਆਂ ਹਨ | ਇਸ ਦੇ ਮੱਦੇਨਜ਼ਰ ਇਹ ਸ਼ਹਿਰ ਸਫ਼ਾਈ ਤੇ ਸੁੰਦਰਤਾ ਪੱਖ ਤੋਂ ਮੋਹਰੀ ਹੋਣਾ ਚਾਹੀਦਾ ਹੈ | ਮੀਟਿੰਗ 'ਚ ਐਸ. ਡੀ. ਐਮ. ਅੰਮਿ੍ਤਪਾਲ ਸਿੰਘ, ਡੀ. ਐਸ. ਪੀ. ਧਰੇਂਦਰ ਵਰਮਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਜਤਿੰਦਰ ਸੋਨੀ ਅਤੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 'ਚ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਿਆ ਸੀ ਤੇ ਵੱਖ-ਵੱਖ ਵਿਕਾਸ ਕਾਰਜਾਂ 'ਤੇ 240 ਕਰੋੜ ਦੀ ਰਕਮ ਖਰਚ ਕੀਤੀ ਜਾਣੀ ਸੀ | ਇਨ੍ਹਾਂ ਪ੍ਰਾਜੈਕਟਾਂ ਵਿਚ ਪਵਿੱਤਰ ਕਾਲੀ ਵੇਈਾ ਦੀ ਸਾਫ਼ ਸਫ਼ਾਈ ਅਤੇ ਸੁੰਦਰਤਾ 'ਤੇ 46 ਕਰੋੜ ਦੀ ਰਕਮ ਖ਼ਰਚੀ ਜਾਣੀ ਸੀ | ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਪਿਛਲੇ ਤਿੰਨ ਸਾਲ ਤੋਂ ਪੁੱਟ ਪਟਾਈ ਕੀਤੇ ਜਾਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਚਰਚਾ ਕੀਤੀ ਗਈ | ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਆਉਂਦੇ ਕੁਝ ਦਿਨਾਂ ਵਿਚ ਹੀ ਸ਼ਹਿਰ ਦੀਆਂ ਅੰਦਰ ਵਾਲੀਆਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ | ਸੰਤ ਸੀਚੇਵਾਲ ਨੇ ਡੀ. ਐਸ. ਪੀ. ਧੀਰੇਂਦਰ ਵਰਮਾ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਵਿਚ ਅਪਰਾਧਿਕ ਵਰਦਾਤਾਂ ਵੱਧ ਰਹੀਆਂ ਹਨ | ਸੰਗਤ ਗੁਰੂ ਘਰਾਂ ਵਿਚ ਮੱਥਾ ਟੇਕਣ ਜਾਂਦੀ ਤਾਂ ਵਾਪਸੀ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਚੁੱਕੇ ਜਾਂਦੇ ਹਨ | ਮੋਟਰਸਾਈਕਲ ਚੋਰੀ ਹੋਣ ਦਾ ਵਰਤਾਰਾ ਆਮ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ | ਸਮਾਰਟ ਸਿਟੀ ਪ੍ਰਾਜੈਕਟ ਵਿਚ ਸਾਰੇ ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਜਾਣੇ ਸਨ ਤਾਂ ਜੋ ਅਪਰਾਧੀਆਂ 'ਤੇ ਨਜ਼ਰਾਂ ਰੱਖੀਆਂ ਜਾ ਸਕਣ | ਪਵਿੱਤਰ ਵੇਈਾ ਕਿਨਾਰੇ ਸਮਾਜ ਵਿਰੋਧੀ ਅਨਸਰਾਂ ਦੀਆਂ ਵਧ ਰਹੀਆਂ ਗਤੀਵਿਧੀਆਂ ਚਿੰਤਾਜਨਕ ਹਨ | ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਈਾ 'ਤੇ ਸੀ. ਸੀ. ਟੀ. ਵੀ. ਕੈਮਰੇ ਜਲਦੀ ਲਗਵਾਏ ਜਾਣਗੇ | ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਦੇ ਧਿਆਨ ਵਿਚ ਲਿਆਂਦਾ ਕਿ ਵਿਸਾਖੀ ਦਾ ਤਿਉਹਾਰ ਨੇੜੇ ਆ ਰਿਹਾ ਹੈ | ਪਵਿੱਤਰ ਵੇਈਾ ਵਿਚ ਜਿਥੋਂ ਜਿਥੋਂ ਵੀ ਗੰਦਾ ਪਾਣੀ ਪੈ ਰਿਹਾ ਹੈ ਉਸ ਨੂੰ ਰੋਕਿਆ ਜਾਵੇ | ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਤੇ ਸ਼ਹਿਰ ਵਿਚੋਂ ਕਈ ਥਾਵਾਂ ਤੋਂ ਬਰਸਾਤੀ ਪਾਣੀ ਦੀਆਂ ਬਰਸਾਤੀ ਪਾਈਪਾਂ ਰਾਹੀਂ ਪਵਿੱਤਰ ਵੇਈਾ ਵਿਚ ਲਗਾਤਾਰ ਗੰਦਾ ਪਾਣੀ ਆ ਰਿਹਾ ਹੈ | ਇਸ ਗੰਦੇ ਪਾਣੀ ਨੂੰ ਪਹਿਲ ਦੇ ਆਧਾਰ 'ਤੇ ਰੋਕਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਵਿਸਾਖੀ ਤੋਂ ਪਹਿਲਾਂ ਗੰਦੇ ਪਾਣੀ ਰੋਕੇ ਜਾਣ ਕਿਉਂਕਿ ਸੰਗਤਾਂ ਨੇ ਵੇਈਾ ਵਿਚ ਇਸ਼ਨਾਨ ਕਰਨਾ ਹੈ | ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਤ ਸੀਚੇਵਾਲ ਨੇ ਮੌਕੇ ਪਵਿੱਤਰ ਵੇਈਾ ਕਿਨਾਰੇ ਲਿਜਾ ਕੇ

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਜੰਗ ਨੇ ਸੰਸਾਰ ਭਰ ਦੇ ਲੋਕਾਂ ਨੂੰ ਆਰਥਿਕ ਤੌਰ 'ਤੇ ਕੀਤਾ ਪ੍ਰਭਾਵਿਤ-ਡਾ. ਮੱਖਣ ਸਿੰਘ <br/> ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ ਤੇ ਲੱਖਾ ਬਾਉਲੀ ਵਲੋਂ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ ਦਾ ਸਨਮਾਨ <br/>
Ad Position 24