ਭੁਲੱਥ, 27 ਮਾਰਚ (ਮੇਹਰ ਚੰਦ ਸਿੱਧੂ)-ਅਮਰੀਕਾ ਈਰਾਨ ਜੰਗ ਨੇ ਸੰਸਾਰ ਭਰ ਦੇ ਲੋਕਾਂ ਨੂੰ ਆਰਥਿਕ ਤੌਰ 'ਤੇ ਪ੍ਰਭਾਵਿਤ ਕੀਤਾ, ਕਿਉਂਕਿ ਲੋਕਾਂ ਨੂੰ ਮਹਿੰਗੇ ਤੇ ਬਲੈਕ ਰੂਪ ਵਿਚ ਸਾਧਨ ਖ਼ਰੀਦ ਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਸਿਟੀਜ਼ਨ ਫੋਰਮ ਭੁਲੱਥ ਵਲੋਂ ਮੀਟਿੰਗ ਦੌਰਾਨ ਡਾ. ਮੱਖਣ ਸਿੰਘ ਭੁਲੱਥ ਜਨਰਲ ਸਕੱਤਰ ਪੈਨਸ਼ਨਰਜ਼ ਯੂਨੀਅਨ ਨੇ ਕਿਹਾ ਕਿ ਸੰਸਾਰ ਭਰ ਵਿਚ ਜੰਗ ਕਰਕੇ ਸ਼ੇਅਰ ਬਾਜ਼ਾਰ ਤੇ ਮਿਊਚਅਲ ਫ਼ੰਡ ਦੇ ਅਕਾਊਾਟਸ ਉੱਪਰ ਮਾਰੂ ਪ੍ਰਭਾਵ ਪਾਉਂਦਿਆਂ ਮੱਧ ਵਰਗ ਪਰਿਵਾਰਾਂ ਦੇ ਕਰੋੜਾਂ ਰੁਪਈਆਂ ਨੂੰ ਮਿੱਟੀ ਵਿਚ ਤਬਦੀਲ ਕਰ ਦਿੱਤਾ ਹੈ | ਮਹਿੰਗਾਈ ਵੱਧ ਰਹੀ ਹੈ ਤੇ ਕੁਝ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਅਗਾਊਾ ਚਿਤਾਵਨੀ ਦਿੱਤੀ ਹੈ ਕਿ ਉਹ ਇਕ ਵਾਰ ਫਿਰ ਲਾਕਡਾਊਨ ਵਰਗਾ ਮਾਹੌਲ ਸਹਿਣ ਲਈ ਤਿਆਰ ਰਹਿਣ | ਇਸ ਮੌਕੇ ਪ੍ਰਧਾਨ ਜਗਮੋਹਨ ਸਿੰਘ ਬਾਗੜੀਆਂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਆਗੂਆਂ ਵਲੋਂ ਅਮਰੀਕਾ ਟਰੰਪ ਸਰਕਾਰ ਤੇ ਸੰਸਾਰ ਭਰ ਦੇ ਉਸ ਤੇ ਜੰਗਾਜੂ ਜੋਟੀਦਾਰਾਂ ਦੀ ਸਖ਼ਤ ਨਿਖੇਧੀ ਕੀਤੀ ਗਈ | ਮੀਟਿੰਗ ਦੌਰਾਨ ਆਗੂਆਂ ਵਲੋਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਤਰਨਤਾਰਨ ਦੇ ਡੀ. ਐਮ. ਦੇ ਕੇਸ 'ਚ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ ਤੇ ਉਸ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀ ਮੰਤਰੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਮੀਟਿੰਗ ਦੌਰਾਨ ਪੈਨਸ਼ਨਰਜ਼ ਯੂਨੀਅਨ ਭੁਲੱਥ ਦੇ ਪ੍ਰਧਾਨ ਗੁਰਬਚਨ ਸਿੰਘ ਚੀਮਾ, ਸਕੱਤਰ ਲਖਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬੀਰ ਸਿੰਘ ਸਿੱਧੂ, ਕਸ਼ਮੀਰ ਸਿੰਘ, ਸੁਖਦੇਵ ਰਾਜ, ਕੈਸ਼ੀਅਰ ਜਸਵੰਤ ਵਿਰਲੀ, ਸੰਤੋਖ ਸਿੰਘ, ਜੋਗਾ ਸਿੰਘ, ਸੁੱਚਾ ਸਿੰਘ ਜਲੰਧਰ, ਹਰਵਿੰਦਰ ਲਾਲ, ਸਰਵਣ ਸਿੰਘ ਧਾਮੀ, ਰਾਜਬੀਰ, ਕਸ਼ਮੀਰ ਲਾਲ ਤੇ ਹੋਰ ਹਾਜ਼ਰ ਸਨ |