ਤਲਵੰਡੀ ਚੌਧਰੀਆਂ, 2 ਅਪ੍ਰੈਲ (ਪਰਸਨ ਲਾਲ ਭੋਲਾ)-ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਵਿਖੇ ਸੰਤ ਬਾਬਾ ਜਗਤਾਰ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਤਰਨ ਤਾਰਨ ਵਾਲਿਆਂ ਤੇ ਸੰਤ ਬਾਬਾ ਜੱਗਾ ਸਿੰਘ ਗੁਰਦੁਆਰਾ ਅੰਤਰਯਾਮਤਾ ਸੁਲਤਾਨਪੁਰ ਲੋਧੀ ਵਾਲਿਆਂ ਦੇ ਸਹਿਯੋਗ ਨਾਲ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ | ਪੰਜ ਰੋਜ਼ਾ ਧਾਰਮਿਕ ਸਮਾਗਮਾਂ ਦੇ ਅਖੀਰਲੇ ਦਿਨ ਅੱਜ 12 ਸ੍ਰੀ ਅਖੰਡ ਪਾਠਾਂ ਸਾਹਿਬ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲਿਆਂ ਸ਼ਰਧਾਲੂਆਂ ਦਾ ਬਾਬਾ ਜੱਗਾ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟਰ ਦੇ ਪ੍ਰਧਾਨ ਉਂਕਾਰ ਸਿੰਘ ਵੱਲੋਂ ਪ੍ਰਗਟ ਸਿੰਘ ਸ਼ਾਹੀ ਏ. ਐਸ. ਆਈ., ਬਲਵੰਤ ਸਿੰਘ ਬਾਠ, ਸੁਖਦੇਵ ਸਿੰਘ ਮਸੀਤਾਂ ਯੂ. ਐਸ. ਏ., ਜਸ਼ਨਪ੍ਰੀਤ ਸਿੰਘ, ਮਾਸਟਰ ਬਲਵਿੰਦਰ ਸਿੰਘ ਓਠੀ, ਜਸਵੰਤ ਸਿੰਘ ਮੋਮੀ, ਜਸਬੀਰ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ, ਗਿਆਨ ਸਿੰਘ ਮਾਢਲੀਆ, ਬਗ਼ੀਚਾ ਸਿੰਘ ਸੰਧੂ, ਗੁਰਮੇਗ ਸਿੰਘ ਮੱਲੀ, ਕਰਨੈਲ ਸਿੰਘ ਓਠੀ ਤੇ ਮਨਜੀਤ ਕੌਰ ਨੂੰ ਸਾਂਝੇ ਤੌਰ 'ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਲਲੇਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਭਾਈ ਹਰਚੰਦ ਸਿੰਘ ਭਾਰਜ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਵਲੋਂ ਆਪਣੇ ਮਨੋਹਰ ਸ਼ਬਦ ਕੀਰਤਨ ਰਾਹੀਂ ਧਾਰਮਿਕ ਸਮਾਗਮ ਦੀ ਆਰੰਭਤਾ ਕੀਤੀ, ਉਪਰੰਤ ਵਿਸ਼ੇਸ਼ ਸੱਦੇ 'ਤੇ ਪੁੱਜੇ ਭਾਈ ਸਤਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਗੁਰ ਇਤਿਹਾਸ ਨਾਲ ਜੋੜਦਿਆਂ ਸੰਗਤਾਂ ਨੂੰ ਬੇਬੇ ਨਾਨਕੀ ਜੀ ਦੇ ਜੀਵਨ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ | ਆਈਆਂ ਸਮੂਹ ਸੰਗਤਾਂ ਤੇ ਸੰਤ ਮਹਾਂਪੁਰਸ਼ਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਂਕਾਰ ਸਿੰਘ ਜੋਸਨ ਵਲੋਂ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਭਾਈ ਗੁਰਸੇਵਕ ਸਿੰਘ ਨੇ ਨਿਭਾਈ | ਇਸ ਮੌਕੇ ਨਿਰਭੈ ਸਿੰਘ ਜੋਸਨ, ਜਸਵੰਤ ਸਿੰਘ ਭੋਲਾ, ਬਖ਼ਸ਼ੀਸ਼ ਸਿੰਘ ਫ਼ੌਜੀ, ਗਿਆਨ ਸਿੰਘ ਮਾਡਲੀਆ, ਕੁਲਦੀਪ ਸਿੰਘ, ਦੇਸ਼ਾਂ ਸਿੰਘ, ਮਨਜਿੰਦਰ ਸਿੰਘ ਮੱਲੀ, ਮਨਜੀਤ ਸਿੰਘ ਬੱਬਾ, ਤੀਰਥ ਸਿੰਘ ਚਾਨਾ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਕੌੜਾ, ਸਰਬਜੀਤ ਸਿੰਘ ਸੰਧੂ, ਪੋਖਰ ਸਿੰਘ, ਬਲਦੇਵ ਸਿੰਘ ਕੜਾਲ, ਜਰਨੈਲ ਸਿੰਘ ਨੂਰਪੁਰ, ਹਰਬੰਸ ਸਿੰਘ ਟਿੱਬਾ, ਰਣਜੀਤ ਸਿੰਘ, ਰਣਬੀਰ ਸਿੰਘ ਰਾਣਾ, ਜਸਵੰਤ ਸਿੰਘ, ਮੁਖਤਾਰ ਸਿੰਘ ਚੰਦੀ ਠੇਕੇਦਾਰ, ਗੁਰਦੀਪ ਸਿੰਘ ਘੁੰਮਾਣ, ਪਲਵਿੰਦਰ ਸਿੰਘ ਬਿੱਕਾ ਪ੍ਰਧਾਨ ਸ੍ਰੀ ਗੁਰੂ ਨਾਨਕ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ, ਅਵਤਾਰ ਸਿੰਘ ਮੁੱਤੀ, ਸਤਿੰਦਰ ਸਿੰਘ ਕੌੜਾ, ਗੱਜਣ ਸਿੰਘ, ਹਰਜੋਤ ਸਿੰਘ, ਕੁਲਦੀਪ ਸਿੰਘ ਚੰਦੀ, ਸੁਖਦੇਵ ਸਿੰਘ ਟਿੱਬੇ ਵਾਲੇ, ਕਸ਼ਮੀਰ ਸਿੰਘ ਤੁੜ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਹਰੀ ਚੰਦ ਸਹਿਗਲ, ਸੂਬੇਦਾਰ ਦਿਲਬੀਰ ਸਿੰਘ, ਰਜਿੰਦਰ ਸਿੰਘ ਭਾਰਜ ਮੈਂਬਰ ਪੰਚਾਇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |