ਭੁਲੱਥ, 2 ਅਪ੍ਰੈਲ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਉਪ ਮੰਡਲ ਮੈਜਿਸਟਰੇਟ ਸਬ-ਡਵੀਜ਼ਨ ਭੁਲੱਥ ਰੁਪਿੰਦਰਪਾਲ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਭੁਲੱਥ 'ਚ ਰੇਤ, ਬੱਜਰੀ ਦੇ ਟਰਾਲੇ, ਟਰੱਕ ਵਗੈਰਾ ਦੀ ਆਵਾਜਾਈ 'ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ ਅਨਾਜ, ਚਾਵਲਾਂ ਦੇ ਟਰੱਕਾਂ, ਭੱਠਾ ਮਾਲਕਾਨ ਦੇ ਟਿੱਪਰਾਂ ਤੇ ਦਾਣਾ ਮੰਡੀ ਦਮੂਲੀਆਂ ਅਤੇ ਫੋਕਲ ਪੁਆਇੰਟ ਇਬਰਾਹੀਮਵਾਲ ਦੀਆਂ ਗੱਡੀਆਂ ਤੇ ਲਾਗੂ ਨਹੀਂ ਹੋਣਗੇ | ਇਹ ਹੁਕਮ 25-05-2026 ਤੱਕ ਲਾਗੂ ਰਹਿਣਗੇ |