27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੇਵਾ ਮੁਕਤੀ 'ਤੇ ਧਨੀ ਪਿੰਡ ਸਕੂਲ 'ਚ ਹੋਇਆ ਪਿ੍ੰਸੀਪਲ ਹਰਮੇਸ਼ ਘੇੜਾ ਦਾ ਸਨਮਾਨ ਸਮਾਗਮ

Ad Position 21
No active advertisement
ਅਜੀਤ ਡੈਸਕ 03-04-2026
ਫਗਵਾੜਾ, 2 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਧਨੀ ਪਿੰਡ ਸਕੂਲ 'ਚ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਸੇਵਾ ਮੁਕਤੀ 'ਤੇ ਸਕੂਲ ਸਟਾਫ਼, ਪ੍ਰਬੰਧਕੀ ਕਮੇਟੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਹਰਮੇਸ਼ ਘੇੜਾ, ਉਨ੍ਹਾਂ ਦੀ ਧਰਮ ਪਤਨੀ ਕਮਲੇਸ਼ ਕੁਮਾਰੀ ਘੇੜਾ, ਬੇਟੀ ਐਡਵੋਕੇਟ ਹਰਕਮਲਪ੍ਰੀਤ ਘੇੜਾ ਅਤੇ ਬੇਟਾ ਐਡਵੋਕੇਟ ਦਮਨਪ੍ਰੀਤ ਘੇੜਾ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਗਿਆ | ਸਕੂਲ ਬੈਂਡ ਅਤੇ ਐਨ. ਸੀ.ਸੀ. ਕੈਡਿਟਾਂ ਵਲੋਂ ਸਲਾਮੀ ਦਿੱਤੀ ਗਈ | ਇਸ ਉਪਰੰਤ ਪਿ੍ੰਸੀਪਲ ਹਰਮੇਸ਼ ਘੇੜਾ ਨੇ ਸਕੂਲ ਵਿਚ 9.55 ਲੱਖ ਦੀ ਲਾਗਤ ਨਾਲ ਨਵੇਂ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ | ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਵੱਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਨਿਭਾਈਆਂ ਹੋਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂਨਰ ਨੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕਾਰਜਕਾਲ ਦੌਰਾਨ ਸਖ਼ਤ ਮਿਹਨਤ ਕਰਕੇ ਸਕੂਲ ਦੇ ਅਨੇਕਾਂ ਵਿਕਾਸ ਕਾਰਜ ਕੀਤੇ | ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਆਪਣੇ ਸੰਬੋਧਨ ਵਿਚ ਸਕੂਲ ਸਟਾਫ਼ ਗ੍ਰਾਮ ਪੰਚਾਇਤ, ਪ੍ਰਬੰਧਕੀ ਕਮੇਟੀਆਂ, ਪਿੰਡ ਦੇ ਮੋਹਤਬਰ, ਪਤਵੰਤੇ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਦੇ ਸਹਿਯੋਗ ਸਦਕਾ ਹੀ ਸਕੂਲ ਵਿਚ ਇੰਨੇ ਵਿਕਾਸ ਕਾਰਜ ਸੰਭਵ ਹੋ ਸਕੇ ਹਨ | ਇਸ ਮੌਕੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ, ਉਨ੍ਹਾਂ ਦੀ ਧਰਮ ਪਤਨੀ ਲੈਕ. ਕਮਲੇਸ਼ ਕੁਮਾਰੀ ਘੇੜਾ (ਸਟੇਟ ਅਵਾਰਡੀ), ਪੁੱਤਰੀ ਐਡਵੋਕੇਟ ਹਰਕਮਲ ਪ੍ਰੀਤ ਘੇੜਾ, ਪੁੱਤਰ ਐਡਵੋਕੇਟ ਦਮਨਪ੍ਰੀਤ ਘੇੜਾ ਨੂੰ ਕੀਮਤੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਓਪਨ ਜੀਪ ਵਿਚ ਬਿਠਾ ਕੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲੇਸ਼ ਘੇੜਾ ਨੂੰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਗੁਰਮੇਲ ਰਾਮ ਘੇੜਾ, ਹਰਭਜਨ ਖਲਵਾੜਾ, ਲਖਵੀਰ ਘੇੜਾ, ਪਿ੍ੰਸੀਪਲ ਸਤਪਾਲ ਸੋਢੀ, ਪਿ੍ੰਸੀਪਲ ਗੁਰਮੀਤ ਲੁੱਗਾ, ਸਾਬਕਾ ਡੀ.ਈ.ਓ. ਰੂਪ ਲਾਲ ਰੂਪ, ਬਲਜਿੰਦਰ ਸਿੰਘ ਸਾਬਕਾ ਸਾਇੰਸ ਸੁਪਰਵਾਈਜ਼ਰ, ਪਿ੍ੰਸੀਪਲ ਮਲੂਕ ਚੰਦ ਕਲੇਰ, ਇੰਜ. ਪ੍ਰਦੀਪ ਮੱਲ, ਪਿ੍ੰਸੀਪਲ ਚੰਦਰ ਸ਼ੇਖਰ, ਪਿ੍ੰਸੀਪਲ ਕਮਲ ਕਿਸ਼ੋਰ, ਪਿ੍ੰਸੀਪਲ ਧਰਮਪਾਲ, ਪਿ੍ੰਸੀਪਲ ਗਿਆਨ ਸਿੰਘ, ਪਿ੍ੰਸੀਪਲ ਪਿਆਰਾ ਸਿੰਘ ਗੰਭੀਰ, ਰੌਸ਼ਨ ਖੇੜਾ ਸਟੇਟ ਅਵਾਰਡੀ, ਅਸ਼ੋਕ ਮਹਿਰਾ ਕੋਆਰਡੀਨੇਟਰ ਪੁਨਰਜੋਤ, ਸਰਪੰਚ ਹਰਮੇਸ਼ ਲਾਲ ਸਰਹਾਲੀ, ਸਰਪੰਚ ਆਗਿਆ ਪਾਲ ਸਿੰਘ, ਦਵਿੰਦਰ ਪਾਲ, ਦਵਿੰਦਰ ਸਿੰਘ ਸਾਬਕਾ ਚੇਅਰਮੈਨ, ਅਮਰਜੀਤ ਕੁਮਾਰ, ਮੂਲ ਚੰਦ ਹੈੱਡਮਾਸਟਰ, ਮਾਸਟਰ ਭਾਨਾ ਰਾਮ, ਗੁਰਮੀਤ ਰਾਮ ਸਾਬਕਾ ਸਰਪੰਚ, ਰਾਮ ਗੋਪਾਲ ਸਾਬਕਾ ਸਰਪੰਚ, ਤਰਸੇਮ ਲਾਲ ਮੈਂਬਰ ਪੰਚਾਇਤ, ਰੇਸ਼ਮ ਲਾਲ ਮੈਂਬਰ ਪੰਚਾਇਤ, ਰਾਮਪਾਲ ਸਿੰਘ, ਬਲਿਹਾਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ ਕੂਨਰ, ਬਾਬਾ ਬੱਗੀ ਸ਼ਾਹ, ਮੁਕੇਸ਼ ਕਾਂਤ ਸੀ. ਏ.,ਅਮਰਜੀਤ ਮਹਿਮੀ, ਵਿੱਦਿਆ ਸਾਗਰ, ਵਾਈਸ ਪਿ੍ੰਸੀਪਲ ਰਿਸ਼ੀ ਕੁਮਾਰ, ਪਿ੍ੰਸੀਪਲ ਸੁਖਦੇਵ ਬੱਬਰ ਜਨਰਲ ਸਕੱਤਰ ਜਲੰਧਰ, ਸਤਵੰਤ ਟੂਰਾ ਜ਼ਿਲ੍ਹਾ ਪ੍ਰਧਾਨ, ਸੁਰਿੰਦਰ ਕੁਮਾਰ ਅੰਤਰ ਰਾਸ਼ਟਰੀ ਕੋਚ ਤੋ ਇਲਾਵਾ ਇਲਾਕੇ ਭਰ ਤੋਂ ਸਕੂਲਾਂ ਦੇ ਅਧਿਆਪਕ, ਪਿੰਡ ਦੇ ਮੁਹਤਬਰ ਤੇ ਪਤਵੰਤੇ ਸੱਜਣ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਅਗਲੀ ਖ਼ਬਰ ਭੁਲੱਥ 'ਚ ਰੇਤਾ, ਬਜਰੀ ਦੇ ਟਰਾਲੇ, ਟਰੱਕ ਦੀ ਆਵਾਜਾਈ 'ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ
Ad Position 24