ਭੁਲੱਥ, 2 ਅਪ੍ਰੈਲ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਰਹਿਣ ਵਾਲੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ ਦਾ ਬੀਤੇ ਦਿਨ ਦਿਹਾਂਤ ਹੋਣ 'ਤੇ ਹਲਕਾ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਪ੍ਰਗਟਾਵਾ ਕੀਤਾ | ਮਰਹੂਮ ਕਿਸਾਨ ਆਗੂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਦੇ ਵਿਧਾਇਕ ਖਹਿਰਾ ਨੇ ਕੰਗ ਨੂੰ ਨਿਡਰ ਤੇ ਇਮਾਨਦਾਰ ਕਿਸਾਨ ਆਗੂ ਵਜੋਂ ਯਾਦ ਕਰਦੇ ਕਿਹਾ ਕਿ ਗੁਰਚਰਨ ਸਿੰਘ ਕੰਗ ਨੇ ਜੀਵਨ ਵਿਚ ਬਹੁਤ ਕਿਸਾਨੀ ਸੰਘਰਸ਼ ਲੜੇ ਹਨ | ਇਸ ਮੌਕੇ ਮਰਹੂਮ ਕਿਸਾਨ ਆਗੂ ਦੇ ਸਪੁੱਤਰ ਪ੍ਰੋ. ਲਖਵਿੰਦਰ ਸਿੰਘ ਕੰਗ, ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਚੇਅਰਮੈਨ ਸੁਰਿੰਦਰ ਕੱਕੜ, ਪ੍ਰਧਾਨ ਹਰਭਿੰਦਰ ਸਿੰਘ ਭਿੰਦਾ, ਵਕੀਲ ਪੰਥਜੀਤ ਸਿੰਘ ਪੱਡਾ ਤੇ ਹੋਰ ਹਾਜ਼ਰ ਸਨ |