27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਿਡ ਡੇ ਮੀਲ ਵਰਕਾਂ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਮਮਤਾ ਸੈਦਪੁਰ

Ad Position 21
No active advertisement
ਅਜੀਤ ਡੈਸਕ 03-04-2026
ਕਪੂਰਥਲਾ, 2 ਅਪ੍ਰੈਲ (ਵਿ. ਪ੍ਰ.)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਇਕ ਮੀਟਿੰਗ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਚ ਯੂਨੀਅਨ ਦੀ ਸੂਬਾਈ ਆਗੂ ਮਮਤਾ ਸੈਦਪੁਰ ਦੀ ਅਗਵਾਈ 'ਚ ਹੋਈ | ਮੀਟਿੰਗ ਵਿਚ ਮਿਡ-ਡੇ-ਮੀਲ ਵਰਕਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਯੂਨੀਅਨ ਦੀ ਸੂਬਾਈ ਆਗੂ ਨੇ ਚਿਤਾਵਨੀ ਦਿੱਤੀ ਕਿ ਮਿਡ-ਡੇ-ਮੀਲ ਵਰਕਰਾਂ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਕੂਲਾਂ ਦੇ ਦਫ਼ਤਰੀ ਸਟਾਫ਼ ਵਲੋਂ ਜਾਣਬੁੱਝ ਕੇ ਪੱਤਰ ਜਾਰੀ ਕਰਕੇ ਮਿਡ ਡੇ ਮੀਲ ਵਰਕਰਾਂ ਨੂੰ ਨੌਕਰੀ ਛੱਡਣ ਜਾਂ ਆਪਣੇ ਸਥਾਨ 'ਤੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਲਾਉਣ ਸੰਬੰਧੀ ਪੱਤਰ ਜਾਰੀ ਕੀਤੇ ਜਾ ਰਹੇ ਹਨ ਤੇ ਅਜਿਹਾ ਕਰਕੇ ਅਧਿਕਾਰੀ ਮਿਡ-ਡੇ-ਮੀਲ ਵਰਕਰਾਂ ਦਾ ਮਨੋਬਲ ਤੋੜ ਰਹੇ ਹਨ | ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਵਰਕਰ ਬਹੁਤ ਹੀ ਮਿਹਨਤ ਤੇ ਇਮਾਨਦਾਰੀ ਨਾਲ ਘੱਟ ਮਾਣ ਭੱਤੇ 'ਤੇ ਵੀ ਡਿਊਟੀ ਦੇ ਰਹੇ ਹਨ ਤੇ ਇਸ ਦੇ ਬਾਵਜੂਦ ਵੀ ਦਫ਼ਤਰ ਸਟਾਫ਼ ਵਲੋਂ ਵਾਰ-ਵਾਰ ਹੁਕਮ ਜਾਰੀ ਕਰਕੇ ਉਨ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਮਮਤਾ ਸੈਦਪੁਰ ਨੇ ਕਿਹਾ ਕਿ ਜੇਕਰ ਦਫ਼ਤਰੀ ਸਟਾਫ਼ ਨੇ ਗੈਰ ਵਾਜਬ ਹੁਕਮ ਵਾਪਸ ਨਾ ਲਏ ਤਾਂ ਮਿਡ ਡੇ ਮੀਲ ਵਰਕਰ ਯੂਨੀਅਨ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਡੀ. ਈ. ਓ. ਦਫ਼ਤਰ ਮੂਹਰੇ ਰੋਸ ਧਰਨਾ ਦੇਣ ਲਈ ਮਜਬੂਰ ਹੋਵੇਗੀ | ਇਸ ਮੌਕੇ ਰੋਹ 'ਚ ਆਈਆਂ ਮਿਡ-ਡੇ-ਮੀਲ ਵਰਕਰਾਂ ਨੇ ਦਫ਼ਤਰੀ ਸਟਾਫ਼ ਵਲੋਂ ਜਾਰੀ ਕੀਤੇ ਪੱਤਰ ਸਾੜ ਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ਮਹਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਹਰਜਿੰਦਰ ਕੌਰ ਤੇ ਵੱਡੀ ਗਿਣਤੀ 'ਚ ਮਿਡ ਡੇ ਮੀਲ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਵੇ-ਕਾਕਾ ਅਗਲੀ ਖ਼ਬਰ ਮਰਹੂਮ ਕਿਸਾਨ ਆਗੂ ਗੁਰਚਰਨ ਸਿੰਘ ਕੰਗ ਦੇ ਪਰਿਵਾਰ ਨਾਲ ਵਿਧਾਇਕ ਖਹਿਰਾ ਨੇ ਕੀਤਾ ਦੁੱਖ ਪ੍ਰਗਟਾਵਾ
Ad Position 24