ਕਪੂਰਥਲਾ, 2 ਅਪ੍ਰੈਲ (ਵਿ.ਪ੍ਰ.)-ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਖੋਜੇਵਾਲ 'ਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 18 ਅਪ੍ਰੈਲ ਨੂੰ ਮਨਾਉਣ ਸੰਬੰਧੀ ਇਕ ਮੀਟਿੰਗ ਹੋਈ, ਜਿਸ 'ਚ ਸ੍ਰੀ ਗੁਰੂ ਰਵਿਦਾਸ ਅੰਮਿ੍ਤ ਬਾਣੀ ਸਭਾ ਖੋਜੇਵਾਲ ਦੇ ਆਗੂਆਂ ਤੇ ਪਿੰਡ ਦੇ ਸਰਕਰਦਾ ਵਿਅਕਤੀਆਂ ਨੇ ਭਾਗ ਲਿਆ | ਇਸ ਸੰਬੰਧੀ ਲਾਇਬ੍ਰੇਰੀ ਦੇ ਇੰਚਾਰਜ ਜਸਵਿੰਦਰ ਕਰੜਾ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ 18 ਅਪ੍ਰੈਲ ਨੂੰ ਇਕ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ | ਮੀਟਿੰਗ ਵਿਚ ਕਿਰਨ ਬਾਲਾ ਤੇ ਨੇਹਾ ਸਹਾਇਕ ਇੰਚਾਰਜ, ਮਾਸਟਰ ਗੁਰਮੇਜ ਪਵਾਰ, ਪ੍ਰੇਮ ਲਾਲ, ਗੁਰਮੀਤ ਲਾਲ ਕਰੜਾ, ਹਨੀ ਪਵਾਰ, ਮਨੀ ਪਵਾਰ, ਸ਼ਨੀ ਪਵਾਰ, ਅਮਰਜੀਤ ਕਰੜਾ, ਪਿ੍ੰਸ ਕਰੜਾ, ਜਸਪ੍ਰੀਤ ਕਰੜਾ, ਭਜਨ ਲਾਲ, ਪਰਮਜੀਤ ਲਾਡੀ, ਲੱਕੀ ਪਵਾਰ, ਮੁਲਖ ਰਾਜ, ਬਾਬਾ ਤੀਰਥ ਨਾਥ, ਦੀਪਕ ਕਰੜਾ, ਗੁਰਦੇਵ ਪਵਾਰ, ਅਜੇ ਕਰੜਾ, ਪ੍ਰੀਤ ਕਰੜਾ ਤੇ ਹੋਰ ਹਾਜ਼ਰ ਸਨ |