06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-04-2026
ਕਪੂਰਥਲਾ, 3 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਬਿਆਸ ਤੋਂ ਡਿਊਟੀ ਕਰਕੇ ਆਪਣੀ ਐਕਟਿਵਾ 'ਤੇ ਵਾਪਸ ਆ ਰਹੇ ਬੈਂਕ ਮੈਨੇਜਰ ਨੂੰ ਕੋਕਲਪੁਰ ਨੇੜੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜ਼ੇਰੇ ਇਲਾਜ ਪਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰ. ਸੀ. ਐਫ. ਦੇ ਪਰਿਵਾਰਕ ਮੈਂਬਰ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬਿਆਸ ਵਿਖੇ ਨਿੱਜੀ ਬੈਂਕ ਵਿਚ ਮੈਨੇਜਰ ਹੈ ਤੇ ਉਹ ਅੱਜ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਰਾਤ ਕੋਕਲਪੁਰ ਨਜ਼ਦੀਕ ਪੁੱਜਿਆਂ ਤਾਂ ਅਣਪਛਾਤੇ ਵਾਹਨ ਨੇ ਉਸਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਡਿੱਗ ਕਿ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਸਿਵਲ ਹਸਪਤਾਲ 'ਚ ਡਿਊਟੀ ਡਾ. ਯੁਕਤਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਦੀ ਕੰਧ ਪਾੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਮਾਂਗਟ ਡੀਂਗਰੀਆਂ 'ਚ ਬਾਬਾ ਸਾਹਿਬ ਦੇ ਜਨਮ ਦਿਵਸ ਸਬੰਧੀ ਸਮਾਗਮ 14 ਨੂੰ
Ad Position 24
No active advertisement