06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੇਬੇ ਨਾਨਕੀ ਜੀ ਦੇ ਜਨਮ ਉਤਸਵ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 04-04-2026

ਸੁਲਤਾਨਪੁਰ ਲੋਧੀ, 3 ਅਪ੍ਰੈਲ (ਨਰੇਸ਼ ਹੈਪੀ)-ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਮੌਕੇ ਮਹਾਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ | ਨਗਰ ਕੀਰਤਨ ਮੌਕੇ ਅਰੰਭਤਾ ਦੀ ਅਰਦਾਸ ਭਾਈ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ | ਵਿਸ਼ਾਲ ਨਗਰ ਕੀਰਤਨ ਮੌਕੇ ਵੱਡੀ ਤਾਦਾਦ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ | ਹਿੰਦੁਸਤਾਨ ਬੈਂਡ ਵਲੋਂ ਧਾਰਮਿਕ ਧੁੰਨਾਂ ਬਿਖੇਰਦਾ ਹੋਇਆ ਸਮੁੱਚਾ ਨਗਰ ਕੀਰਤਨ ਨਾਨਕਮਈ ਹੋ ਗਿਆ | ਨਗਰ ਕੀਰਤਨ ਗੁਰਦੁਆਰਾ ਬੇਬੇ ਨਾਨਕੀ ਜੀ ਤੋਂ ਆਰੰਭ ਹੋ ਕੇ ਮੁਹੱਲਾ ਸਿੱਖਾਂ, ਪੁਰਾਣੀ ਦਾਣਾ ਮੰਡੀ, ਰੇਲਵੇ ਰੋਡ, ਚੇਲਿਆਂ ਵਾਲਾ ਚੌਂਕ, ਸਦਰ ਬਾਜ਼ਾਰ, ਕੱਟੜਾ ਬਾਜ਼ਾਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਵੱਖ ਵੱਖ ਸਥਾਨਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦੀ ਆਰੰਭਤਾ ਮੌਕੇ ਪਤਵੰਤਿਆਂ ਦਾ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ | ਨਗਰ ਕੀਰਤਨ ਮੌਕੇ ਨਿਰਵੈਰ ਖ਼ਾਲਸਾ ਕੀਰਤਨੀ ਜਥਾ, ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ, ਭਾਈ ਅਮਰਦੀਪ ਸਿੰਘ ਹਜ਼ੂਰੀ ਰਾਗੀ ਜਥਾ ਤੇ ਹੋਰ ਸੇਵਾ ਸੁਸਾਇਟੀਆਂ ਵਲੋਂ ਰਸਭਿੰਨਾ ਕੀਰਤਨ ਕੀਤਾ | ਗਤਕਾ ਅਖਾੜਾ ਦੇ ਸਿੰਘਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਸੰਗਤਾਂ ਵਲੋਂ ਵੱਖ-ਵੱਖ ਸਥਾਨਾਂ 'ਤੇ ਵਿਸ਼ਾਲ ਲੰਗਰ ਲਗਾਏ ਗਏ | ਸਮਾਗਮ 'ਚ ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚਾਨਾ ਯੂ. ਕੇ., ਮੀਤ ਪ੍ਰਧਾਨ ਮੈਨੇਜਰ ਗੁਰਦਿਆਲ ਸਿੰਘ ਯੂ. ਕੇ., ਬਾਬਾ ਜਸਪਾਲ ਸਿੰਘ ਨੀਲਾ, ਐਸ. ਡੀ. ਐਮ. ਅਮਨਪਾਲ ਸਿੰਘ, ਐਸ. ਐਚ. ਓ. ਇੰਸ: ਸੋਨਮਦੀਪ ਕੌਰ, ਐਸ. ਐਚ. ਓ. ਇੰਸਪੈਕਟਰ ਹਰਿੰਦਰ ਸਿੰਘ, ਅਮਨਦੀਪ ਕੌਰ ਐਸ. ਐਚ. ਓ., ਮਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਤੇਜਵੰਤ ਸਿੰਘ, ਕੌਂਸਲਰ ਪਵਨ ਕਨੌਜੀਆ, ਜੁਗਲ ਕਿਸ਼ੋਰ ਕੋਹਲੀ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ, ਦਿਲਬਾਗ ਸਿੰਘ ਗਿੱਲ, ਜਸਵੰਤ ਸਿੰਘ ਨੰਢਾ, ਭਾਈ ਜਤਿੰਦਰਪਾਲ ਸਿੰਘ, ਦਿਲਬਾਗ ਸਿੰਘ ਗਿੱਲ, ਕੁਲਦੀਪ ਸਿੰਘ ਬੂਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੋਆਬਾ ਜ਼ੋਨ, ਹਰਜਿੰਦਰ ਸਿੰਘ ਲਾਡੀ, ਕੌਂਸਲਰ ਰਜਿੰਦਰ ਸਿੰਘ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਭਾਈ ਸਰਬਜੀਤ ਸਿੰਘ ਬੱਬੂ, ਮਾਸਟਰ ਮੋਹਨ ਸਿੰਘ ਖਿੰਡਾ, ਜਥੇਦਾਰ ਸਤਨਾਮ ਸਿੰਘ, ਭਾਈ ਤਰਸੇਮ ਸਿੰਘ, ਭਾਈ ਸਤਨਾਮ ਸਿੰਘ ਰਾਮੇ, ਭਾਈ ਗੁਰਮੇਲ ਸਿੰਘ, ਦਿਲਦਾਰ ਸਿੰਘ, ਸਰਵਣ ਸਿੰਘ, ਭਾਈ ਸਤਨਾਮ ਸਿੰਘ, ਡਾ. ਗੁਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ ਸ਼ਾਹਵਾਲਾ, ਬਲਵਿੰਦਰ ਸਿੰਘ ਪ੍ਰਧਾਨ, ਲਛਮਣ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਦਿਆਲ ਸਿੰਘ, ਬੂਟਾ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਗਿਆਨ ਸਿੰਘ, ਦਵਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਕੇਹਰ ਸਿੰਘ, ਲਖਵਿੰਦਰ ਸਿੰਘ, ਨਵਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਰਕਰਾਂ ਨੇ ਰੈਸਟ ਹਾਊਸ ਚੌਕ 'ਚ 'ਆਪ' ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਮੋਠਾਂਵਾਲ ਨੇੜੇ ਸਰਕਾਰੀ ਬੱਸ ਰੋਕ ਕੇ ਕੰਡਕਟਰ ਕੋਲੋਂ ਦਾਤਰ ਦੀ ਨੋਕ 'ਤੇ ਲੁੱਟ-ਖੋਹ
Ad Position 24
No active advertisement