ਭੁਲੱਥ, 4 ਅਪ੍ਰੈਲ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਵਲੋਂ ਨਗਰ ਦੀਆਂ ਵੱਖ-ਵੱਖ ਗਲੀਆਂ ਦੇ ਨਵੇਂ ਨਿਰਮਾਣ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਭੁਲੱਥ ਦੀ ਵਾਰਡ ਨੰ. 13 'ਚ ਆਉਂਦੀ ਗਲੀ ਜੋ ਬਾਈਪਾਸ ਹਮੀਰਾ ਤੋਂ ਸ਼ਮਸ਼ਾਨਘਾਟ ਭੁਲੱਥ ਗਰਬੀ ਤੱਕ ਜਾਂਦੀ ਹੈ ਉਸ ਗਲੀ ਦਾ ਨਿਰਮਾਣ ਬੀਤੇ ਦਿਨ ਸ਼ੁਰੂ ਹੋਇਆ ਸੀ ਜੋ ਅੱਜ ਮੁਕੰਮਲ ਹੋ ਚੁੱਕਾ ਹੈ | ਇਸ ਸੰਬੰਧੀ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਇਸ ਗਲੀ ਨਿਵਾਸੀਆਂ ਤੇ ਭੁਲੱਥ ਗਰਬੀ ਦੇ ਲੋਕਾਂ ਦੀ ਮੰਗ ਸੀ ਕਿ ਗਲੀ ਦੀ ਹਾਲਤ ਬਹੁਤ ਖਸਤਾ ਹੈ ਇਸ ਦਾ ਮੁੜ ਨਿਰਮਾਣ ਕਰਵਾਇਆ ਜਾਵੇ | ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਸੀਮੈਂਟ ਵਾਲੀ ਪੱਕੀ ਗਲੀ ਬਣਾਈ ਜਾ ਰਹੀ ਹੈ, ਜਿਸ ਦਾ ਕੰਮ ਜਲਦ ਹੋਇਆ ਤੇ ਅੱਜ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕੋਈ ਵੀ ਭੁਲੱਥ ਨਿਵਾਸੀ ਆਪਣੀ ਗਲੀ ਦੀ ਕੋਈ ਮੁਰੰਮਤ ਕਰਵਾਉਣ ਚਾਹੁੰਦਾ ਹੋਵੇ ਤਾਂ ਸੰਬੰਧਿਤ ਕੌਂਸਲਰ ਜਾਂ ਨਗਰ ਪੰਚਾਇਤ ਦਫ਼ਤਰ ਸੂਚਨਾ ਦੇ ਸਕਦਾ, ਉਸ ਗਲੀ ਦਾ ਅਗਰ ਮੁਰੰਮਤ ਹੋਵੇ ਜਾਂ ਮੁੜ ਨਿਰਮਾਣ ਹੋਵੇ, ਕਰਵਾਇਆ ਜਾਵੇਗਾ | ਇਸ ਮੌਕੇ ਮੀਤ ਸੀਨੀਅਰ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਗੌਰਵ ਸਭਰਵਾਲ, ਬਲਾਕ ਪ੍ਰਧਾਨ ਗੁਰਦੇਵ ਸਿੰਘ, ਪ੍ਰਧਾਨ ਬੂਟਾ ਸਿੰਘ ਬੇਗੋਵਾਲ, ਬਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |