01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਾਧੂ ਦੇ ਭੇਸ 'ਚ ਲੁਟੇਰੇ ਨੇ ਫ਼ਿਲਮੀ ਅੰਦਾਜ਼ 'ਚ ਸੋਨਾ ਤੇ ਨਕਦੀ ਲੁੱਟੀ

Ad Position 21
No active advertisement
ਅਜੀਤ ਡੈਸਕ 05-04-2026
ਕਾਲਾ ਸੰਘਿਆਂ, 4 ਅਪ੍ਰੈਲ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ 'ਚ ਕੁੱਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤੇ ਵਿਅਕਤੀ ਨੂੰ ਸਾਧੂ ਦੇ ਭੇਸ 'ਚ ਲੁਟੇਰੇ ਨੇ 3 ਸਾਥੀਆਂ ਸਮੇਤ ਫ਼ਿਲਮੀ ਅੰਦਾਜ਼ 'ਚ ਸੋਨਾ, ਘੜੀ ਤੇ ਨਕਦੀ ਲੁੱਟ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਪੀੜਤ ਵਿਅਕਤੀ ਕਰਨੈਲ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਆਲਮਗੀਰ ਕਾਲਾ ਸੰਘਿਆਂ ਨੇ ਪੱਤਰਕਾਰ ਨੂੰ ਮਿਲ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਐਕਟਿਵਾ ਤੇ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ 'ਚ ਇਕ ਮੋਟਸਾਈਕਲ ਸਵਾਰ ਆਦਮੀ ਤੇ ਔਰਤ ਨੇ ਉਸ ਨੂੰ ਰਸਤਾ ਪੁੱਛਣ ਲਈ ਰੋਕਿਆ ਜਦ ਹੀ ਪਿੱਛੋਂ ਆ ਰਹੇ ਸਾਧੂ ਪਹਿਰਾਵੇ ਵਾਲੇ ਆਦਮੀ ਨੇ ਉਸ ਤੋਂ ਲਿਫਟ ਮੰਗੀ | ਸਾਧੂ ਭੇਸ ਲੁਟੇਰਾ ਉਸ ਸੜਕ ਵੱਲ ਛੱਡ ਦੇਣ ਲਈ ਕਹਿਣ ਲੱਗਾ, ਜਿਸ ਦੌਰਾਨ ਇਕਾਂਤ ਵੇਖ ਕੇ ਉਸ ਦੇ ਬਾਕੀ ਸਾਥੀਆਂ ਮੋਟਰਸਾਈਕਲ ਉਸ ਦੇ ਮੂਹਰੇ ਆ ਕੇ ਲਾ ਦਿੱਤਾ ਅਤੇ ਉਸ ਕੋਲੋਂ 2 ਸੋਨੇ ਦੀਆਂ ਮੁੰਦੀਆਂ, ਘੜੀ ਤੇ 2 ਹਜ਼ਾਰ ਰੁਪਏ ਖੋਹ ਕੇ ਭੱਜ ਗਏ | ਪੀੜਤ ਵਲੋਂ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ | ਪੁਲਿਸ ਤਫ਼ਤੀਸ਼ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਫੱਤੂਢੀਂਗਾ ਜ਼ੋਨ 'ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਧੜੇ ਦੀ ਵੱਡੀ ਜਿੱਤ <br/> ਅਗਲੀ ਖ਼ਬਰ ਪ੍ਰਸ਼ਾਸਨ ਨੇ ਨਸ਼ੇ ਦੇ ਸੌਦਾਗਰਾਂ ਵਲੋਂ ਕੀਤੀ ਨਾਜਾਇਜ਼ ਉਸਾਰੀ 'ਤੇ ਚਲਾਇਆ ਪੀਲਾ ਪੰਜਾ <br/>
Ad Position 24