04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੰਤ ਥੋਮਸ ਬਿਲੀਵਰਜ਼ ਈਸਟਰਨ ਚਰਚ ਬਾਗੜੀਆਂ 'ਚ ਈਸਟਰ ਦਾ ਤਿਉਹਾਰ ਨਾਲ ਮਨਾਇਆ

Ad Position 21
No active advertisement
ਪਿੰਡ ਬਾਗੜੀਆਂ ਵਿਖੇ ਈਸਟਰ ਦੇ ਮੁਕੱਦਸ ਤਿਉਹਾਰ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਸੱਜੇ ਮਸੀਹੀ ਭਜਨਾਂ ਦਾ ਗੁਣਗਾਨ ਕਰਦੇ ਹੋਈਆਂ ਬੀਬੀਆਂ | ਤਸਵੀਰਾਂ : ਮੇਹਰ ਚੰਦ ਸਿੱਧੂ <br/> 06-04-2026
ਭੁਲੱਥ, 5 ਅਪ੍ਰੈਲ (ਮੇਹਰ ਚੰਦ ਸਿੱਧੂ)-ਪਿੰਡ ਬਾਗੜੀਆਂ 'ਚ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਵਿਚ ਸੰਤ ਥੋਮਸ ਵਿਲੀਵਰਜ ਈਸਟਰਨ ਚਰਚ ਵਿਚ ਈਸਟਰ ਦਾ ਤਿਉਹਾਰ ਮਸੀਹੀ ਸੰਗਤਾਂ ਵਲੋਂ ਨਾਲ ਮਨਾਇਆ | ਇਸ ਮੌਕੇ ਪਵਿੱਤਰ ਬਾਈਬਲ 'ਚੋਂ ਵਚਨ ਸੁਣਾਉਂਦੇ ਹੋਏ ਫਾਦਰ ਸੁਖਵਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੁਨੀਆ ਭਰ ਦੇ ਲੋਕਾਂ ਲਈ ਰਾਹ ਦਸੇਰਾ ਬਣ ਕੇ ਸੰਸਾਰ 'ਤੇ ਆਏ ਤੇ ਲੋਕਾਂ ਨੂੰ ਰਾਹੇ ਹੱਕ ਦਾ ਮਾਰਗ ਦਿਖਾਇਆ | ਉਨ੍ਹਾਂ ਦੱਸਿਆ ਕਿ ਸਲੀਬ ਦਿੱਤੇ ਜਾਣ ਉਪਰੰਤ ਤੀਸਰੇ ਦਿਨ ਮੁਰਦਿਆਂ 'ਚੋਂ ਪ੍ਰਭੂ ਯਿਸੂ ਮਸੀਹ ਜਿਉਂਦਾ ਹੋ ਉੱਠੇ ਤੇ ਇਸ ਪਵਿੱਤਰ ਦਿਨ ਨੂੰ ਈਸਟਰ ਦੇ ਤਿਉਹਾਰ ਵਜੋਂ ਪੂਰੀ ਦੁਨੀਆ ਅੰਦਰ ਮਨਾਇਆ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਅੰਦਰ ਲੋੜ ਹੈ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ 'ਤੇ ਚੱਲਣ ਦੀ | ਇਸ ਮੌਕੇ ਮਸੀਹ ਸੰਗਤਾਂ ਵੱਲੋਂ ਉਤਸ਼ਾਹ ਪੂਰਵਕ ਈਸਟਰ ਮੌਕੇ ਸ਼ਿਰਕਤ ਕਰਦਿਆਂ ਚਰਚ ਵਿਚ ਚੱਲ ਰਹੀ ਬੰਦਗੀ ਵਿਚ ਸ਼ਮੂਲੀਅਤ ਕੀਤੀ ਗਈ ਤੇ ਇਕ ਦੂਜੇ ਨੂੰ ਇਸ ਪਵਿੱਤਰ ਈਦ ਈਸਟਰ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਗਈਆਂ | ਫਾਦਰ ਸੁਖਵਿੰਦਰ ਸਿੰਘ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਚਰਚ 'ਚ ਪੁੱਜੇ ਪੜ੍ਹਨ ਵਾਲੇ ਬੱਚਿਆਂ ਨੂੰ ਚਰਚ ਦੇ ਪ੍ਰਬੰਧਕਾਂ ਵਲੋਂ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਭਾਈ ਗੁਰਦੇਵ ਬਰਿਆਰ, ਭਾਈ ਡੇਵਿਡ ਅਕਾਲਾ, ਬੱਗਾ ਰਾਜਪੁਰ, ਮਨਪ੍ਰੀਤ ਸੁਭਾਨਪੁਰ, ਸਾਹਿਲ ਸ਼ੇਰ ਸਿੰਘ ਵਾਲਾ, ਅਲਬਰਟ ਲੱਕੀ ਅਕਾਲਾ, ਭੈਣ ਰਣਜੀਤ ਕੌਰ ਬਾਗੜੀਆਂ, ਪ੍ਰਭੂ ਦੀ ਦਾਸੀ ਭੈਣ ਟੀਨਾ, ਭੈਣ ਰਾਜ ਰਾਮਗੜ੍ਹ, ਭੈਣ ਊਸ਼ਾ ਅਕਾਲਾ, ਮਨਜੀਤ ਕੌਰ ਭਗਵਾਨਪੁਰ, ਭੈਣ ਕੁਲਵਿੰਦਰ ਅਖਾੜਾ, ਭੈਣ ਕੁਲਦੀਪ ਕੌਰ ਸਲਾਮਤਪੁਰ ਤੇ ਹੋਰ ਬਹੁਤ ਸਾਰੇ ਮਸੀਹੀ ਸੇਵਾਦਾਰ ਹਾਜ਼ਰ ਸਨ |
ਹਵੇਲੀ ਤੋਂ ਪਸ਼ੂ ਚੋਰੀ ਹੋਣ 'ਤੇ ਕੇਸ ਦਰਜ
ਫਗਵਾੜਾ, 5 ਅਪੈ੍ਰਲ (ਚਾਨਾ)-ਹਵੇਲੀ ਤੋਂ ਪਸ਼ੂ ਚੋਰੀ ਹੋਣ ਦੇ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਪ੍ਰੇਮ ਲਾਲ ਪੁੱਤਰ ਸਰਵਨ ਰਾਮ ਵਾਸੀ ਮੌਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਹਵੇਲੀ ਮੌਲੀ ਤੋਂ ਨੰਗਲ ਰੋਡ 'ਤੇ ਸਥਿਤ ਹੈ | 31 ਮਾਰਚ ਨੂੰ ਉਹ ਆਪਣਾ ਕੰਮਕਾਰ ਕਰਕੇ ਪਸ਼ੂਆਂ ਨੂੰ ਬੰਨ੍ਹ ਕੇ ਆਪਣੇ ਘਰ ਚਲਾ ਗਿਆ ਤੇ ਜਦੋਂ ਉਹ ਸਵੇਰੇ ਹਵੇਲੀ ਗਿਆ ਤਾਂ ਦੇਖਿਆ ਤਾਂ ਤਿੰਨ ਮੱਝਾਂ, ਇਕ ਛੋਟੀ ਕੱਟੀ ਤੇ ਇਕ ਕੱਟਾ ਚੋਰੀ ਸੀ, ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ | ਜਿਸ ਸੰਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਕਾਂਗਰਸ 2027 'ਚ ਲੋਕਲ ਉਮੀਦਵਾਰ ਨੂੰ ਦੇਵੇ ਟਿਕਟ-ਪਿ੍ੰਸੀਪਲ ਰਾਮ ਕਿਸ਼ਨ
Ad Position 24