ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਕੇ ਜੋ ਨਗਰ ਕੀਰਤਨ ਖਾਲਸਾ ਦਿਵਸ ਦਸਬੰਧ 'ਚ 13 ਅਪ੍ਰੈਲ ਨੂੰ ਦੁਪਿਹਰ 2 ਵਜੇ ਸਜਾਇਆ ਜਾ ਹੈ | ਇਸ ਸੰਬੰਧ ਵਿਚ ਗਗਨਦੀਪ ਸਿੰਘ ਨਾਗੀ ਪ੍ਰਧਾਨ ਜਜ਼ਬਾ ਰੱਖੋ ਜਿੱਤਦਾ, ਐਨ. ਜੀ. ਓ. ਵਲੋਂ ਆਪਣੀ ਸਮੁੱਚੀ ਟੀਮ ਨਾਲ ਕਾਰਾਂ ਤੇ ਮੋਟਰਸਾਈਕਲਾਂ 'ਤੇ ਨਗਰ ਕੀਰਤਨ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਨਾਗੀ ਨੇ ਕਿਹਾ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਜੋ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੇ ਗੁਰੂ ਮਹਾਰਾਜ ਦੀ ਅਸ਼ੀਰਵਾਦ ਲੈਣ | ਇਸ ਮੌਕੇ ਐਨ. ਜੀ. ਓ. ਦੇ ਹੋਰ ਮੈਂਬਰ, ਜਿਨ੍ਹਾਂ 'ਚ ਜਸਪ੍ਰੀਤ ਸਿੰਘ ਜੱਸੀ, ਹਰਿੰਦਰ ਸਿੰਘ, ਜੋਗਿੰਦਰ ਸਿੰਘ ਸ਼ਾਹੀ, ਗੁਰਮੇਲ ਸਿੰਘ, ਹਰਨੂਰ ਸਿੰਘ ਸ਼ੇਰਾ ਕਮਲ ਰਾਕੇਸ਼, ਬਲਜੀਤ ਸਿੰਘ ਸੋਹਲ ਤੇ ਆਕਾਸ਼ ਗੁਗਲਾਨੀ ਦੀ ਹਾਜ਼ਰ ਸਨ |