04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜੰਗਲਾਤ ਹੇਠ ਰਕਬੇ 'ਚ ਪੰਜਾਬ ਫਾਡੀ, ਸੰਤ ਸੀਚੇਵਾਲ ਵਲੋਂ ਰਾਜ ਸਭਾ 'ਚ ਪੁੱਛੇ ਸਵਾਲ 'ਚ ਹੋਇਆ ਖ਼ੁਲਾਸਾ <br/>

Ad Position 21
No active advertisement
ਅਜੀਤ ਡੈਸਕ 06-04-2026
ਸੁਲਤਾਨਪੁਰ ਲੋਧੀ, 5 ਅਪ੍ਰੈਲ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਰਾਜ ਪੁੱਛੇ ਗਏ ਲਿਖਤੀ ਸਵਾਲ ਨੇ ਪੰਜਾਬੀਆਂ ਦੀਆ ਉਦੋਂ ਚਿੰਤਾਵਾਂ ਵਧਾ ਦਿੱਤੀਆਂ ਜਦੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਮਨੁੱਖ ਨੂੰ ਸਾਹ ਦੇਣ ਵਾਲੇ ਜੰਗਲਾਂ ਹੇਠਲਾ ਰਕਬਾ ਸਭ ਤੋਂ ਘੱਟ ਪੰਜਾਬ ਵਿਚ ਹੈ | ਸੰਤ ਸੀਚੇਵਾਲ ਵਲੋਂ ਪੁੱਛੇ ਸਵਾਲ ਨੇ ਪੰਜਾਬੀਆਂ ਨੂੰ ਦੰਦਾਂ ਹੇਠ ਉਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪੰਜਾਬ 'ਚ ਜੰਗਲ ਹੇਠ ਰਕਬਾ ਸਿਰਫ਼ 6.59 ਫ਼ੀਸਦੀ ਹੀ ਰਹਿ ਗਿਆ ਹੈ | ਜੰਗਲਾਤ ਹੇਠ ਰਕਬਾ ਕਾਇਮ ਰੱਖਣ ਵਿਚ ਪੰਜਾਬ ਤਾਂ ਬਿਹਾਰ ਤੋਂ ਵੀ ਪੱਛੜ ਗਿਆ ਹੈ | ਗੁਆਂਢੀ ਸੂਬਾ ਹਰਿਆਣਾ ਵੀ ਪੰਜਾਬ ਨਾਲੋਂ ਅੱਗੇ ਲੰਘ ਗਿਆ ਹੈ | ਸੰਤ ਸੀਚੇਵਾਲ ਵਲੋਂ ਪੁੱਛੇ ਗਏ ਸਵਾਲ ਦੇ ਜੁਆਬ ਵਿਚ ਕੇਂਦਰੀ ਜੰਗਲਾਤ ਤੇ ਵਾਤਾਵਰਨ ਬਾਰੇ ਮੰਤਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਵਿਚ ਜੰਗਲ ਹੇਠ ਰਕਬਾ 8,27,357.95 ਵਰਗ ਕਿੱਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ 32,87,468.88 ਵਰਗ ਕਿੱਲੋਮੀਟਰ ਦਾ ਕੇਵਲ 25.17 ਫ਼ੀਸਦੀ ਹੈ ਜਦਕਿ ਪੰਜਾਬ ਪੰਜਾਬ ਵਿਚ ਜੰਗਲ ਹੇਠ ਰਕਬਾ ਸੁੰਗੜ ਕੇ ਸਿਰਫ਼ 6.59 ਫ਼ੀਸਦੀ ਹੀ ਰਹਿ ਗਿਆ ਹੈ ਜੋ ਕਿ ਬਾਕੀ ਸਾਰੇ ਰਾਜਾਂ ਨਾਲੋਂ ਸਭ ਤੋਂ ਘੱਟ ਹੈ | ਉਨ੍ਹਾਂ ਦੱਸਿਆ ਕਿ ਹਰਿਆਣੇ ਦਾ 7.48 ਫੀਸਦੀ, ਰਾਜਸਥਾਨ ਦਾ 8.00, ਉੱਤਰ ਪ੍ਰਦੇਸ਼ 9.96 ਫੀਸਦੀ ਤੇ ਬਿਹਾਰ ਦਾ 10.52 ਫੀਸਦੀ ਜੰਗਲ ਕਵਰ ਦਰਜ਼ ਕੀਤਾ ਗਿਆ ਹੈ | ਸ੍ਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਵਿਚ ਜੰਗਲ ਤੇ ਰੁੱਖ ਕਵਰ ਦਾ ਸਰਵੇ ਹਰ ਦੋ ਸਾਲ ਬਾਅਦ ਭਾਰਤੀ ਜੰਗਲਾਤ ਸਰਵੇਖਣ, ਦੇਹਰਾਦੂਨ ਵਲੋਂ ਕੀਤਾ ਜਾਂਦਾ ਹੈ, ਜਿਸ ਦੀ ਸਰਵੇ ਰਿਪੋਰਟ ਇੰਡੀਆ ਸਟੇਟ ਆਫ਼ ਫਾਰੈਸਟ ਰਿਪੋਰਟ ਵਿਚ ਜਾਰੀ ਕੀਤੀ ਜਾਂਦੀ ਹੈ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਭਵਿੱਖ ਲਈ ਚਿਤਾਵਨੀ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਅੰਕੜੇ ਸਾਫ਼ ਦੱਸ ਰਹੇ ਹਨ ਕਿ ਅਸੀਂ ਕੁਦਰਤ ਨਾਲ ਕਿੰਨਾ ਵੱਡਾ ਖਿਲਵਾੜ ਕਰ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਾਰਚ ਵਿਚ ਸ਼ਾਮਿਲ ਹੋਵੇਗੀ ਜਜ਼ਬਾ ਰੱਖੋ ਜਿੱਤ ਦਾ ਐਨ. ਜੀ. ਓ.-ਨਾਗੀ ਅਗਲੀ ਖ਼ਬਰ ਕਈ ਡੰਪਾਂ ਤੋਂ ਨਹੀਂ ਚੁੱਕਿਆ ਗਿਆ ਕੂੜਾ <br/>
Ad Position 24