ਜਲੰਧਰ, 5 ਅਪ੍ਰੈਲ (ਸ਼ਿਵ)-ਨਗਰ ਨਿਗਮ ਵਲੋਂ ਹਰ ਸਾਲ ਸੁਪਰ ਸੰਕਸ਼ਨ ਮਸ਼ੀਨਾਂ ਰਾਹੀ ਕਰੋੜਾਂ ਰੁਪਏ ਖ਼ਰਚ ਕਰਕੇ ਸੀਵਰਾਂ ਦੀ ਸਫ਼ਾਈ ਕਰਵਾਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਕਈ ਇਲਾਕਿਆਂ 'ਚ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ | ਮੇਅਰ ਵਨੀਤ ਧੀਰ ਆਪ ਕਈ ਬਾਰ ਓ. ਐਂਡ ਐਮ. ਵਿਭਾਗ ਨੂੰ ਇਨ੍ਹਾਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਹਦਾਇਤ ਦੇ ਚੁੱਕੇ ਹਨ | ਵਾਰਡ ਨੰਬਰ ਦੋ ਗਦਈਪੁਰ ਰਾਜਾ ਗਾਰਡਨ 'ਚ ਪਿਛਲੇ ਸਵਾ ਮਹੀਨੇ ਤੋਂ ਸੀਵਰੇਜ ਬੰਦ ਹੈ | ਨਗਰ ਨਿਗਮ ਨੂੰ ਇਸ ਬਾਰੇ ਬਾਰ-ਬਾਰ ਸ਼ਿਕਾਇਤਾਂ ਕਰਨ 'ਤੇ ਵੀ ਨਹੀਂ ਸੁਣਵਾਈ ਹੋ ਰਹੀ | ਵਾਰਡ ਦੇ ਕੌਂਸਲਰ ਹਰਪ੍ਰੀਤ ਵਾਲਿਆਂ ਨੇ ਕਿਹਾ ਕਿ ਨਗਰ ਨਿਗਮ ਜ਼ੋਨ 'ਚ ਉਹ ਇਸ ਮਾਮਲੇ ਬਾਰੇ ਸ਼ਿਕਾਇਤ ਕਰਦੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਲੋਕਾਂ ਵਲੋਂ ਉਨ੍ਹਾਂ ਨੂੰ ਰੋਜ਼ਾਨਾ ਸੀਵਰੇਜ ਬੰਦ ਦੀਆਂ ਤਸਵੀਰਾਂ ਪਾਈਆਂ ਜਾਂਦੀਆਂ ਹਨ | ਜਦੋਂ ਉਹ ਕਮਿਸ਼ਨਰ ਕੋਲ ਜਾਂਦੇ ਨੇ ਜਾਂ ਫਿਰ ਮੇਅਰ ਕੋਲ ਜਾਂਦਾ ਹਨ ਪਰ ਉਥੇ ਵੀ ਉਨ੍ਹਾਂ ਦੀ ਜਲਦੀ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਸੀਵਰੇਜ ਬੰਦ ਦੇ ਮਸਲਾ ਹੱਲ ਕਰਵਾਉਣ ਦੀ ਮੰਗ ਕੀਤੀ ਹੈ |