ਜਲੰਧਰ, 5 ਅਪ੍ਰੈਲ (ਸ਼ਿਵ)-ਭਾਰਤੀ ਸਰਬਹਿੱਤ ਪ੍ਰੀਸ਼ਦ ਦੇ ਪ੍ਰਧਾਨ ਰਾਜਨ ਸ਼ਾਰਦਾ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਮੰਗ ਪੱਤਰ ਦੇ ਕੇ ਓ. ਐਂਡ ਐਮ. ਵਲੋਂ ਅਲੱਗ-ਅਲੱਗ ਕੰਮਾਂ ਦੇ ਕੀਤੇ ਗਏ ਐਸਟੀਮੇਟਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਸ ਮਾਮਲੇ 'ਚ ਉੱਠ ਰਹੀਆਂ ਸ਼ੰਕਾਵਾਂ ਨੂੰ ਦੂਰ ਕੀਤਾ ਜਾਵੇ | ਸ੍ਰੀ ਸ਼ਾਰਦਾ ਨੇ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਵਿਭਾਗ ਵਲੋਂ ਸੀਵਰੇਜ ਦੇ ਕੰਮਾਂ ਦੇ ਐਸਟੀਮੇਟਾਂ ਤੋਂ ਇਲਾਵਾ ਸਟਰੀਟ ਲਾਈਟਾਂ ਦੇ ਐਸਟੀਮੇਟਾਂ ਨੂੰ ਪਾਸ ਕੀਤਾ ਗਿਆ ਹੈ | ਉਨ੍ਹਾਂ ਨੂੰ ਸ਼ੰਕਾ ਹੈ ਕਿ ਕਈ ਕੰਮਾਂ ਵਿਚ ਪਾਰਦਰਸ਼ਤਾ ਨਹੀਂ ਵਰਤੀ ਗਈ ਹੈ | ਇਸ ਤੋਂ ਇਲਾਵਾ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਲਗਾਏ ਗਏ ਕੈਮਰਿਆਂ ਬਾਰੇ ਜਿਹੜੇ ਖ਼ਰਚੇ ਕੀਤੇ ਗਏ ਸੀ | ਉਨ੍ਹਾਂ ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ | ਰਾਜਨ ਸ਼ਾਰਦਾ ਨੇ ਕਿਹਾ ਕਿ ਇਸ ਤੋਂ ਇਲਾਵਾ ਸਟਰੀਟ ਲਾਈਟ ਦੇ ਕਈ ਠੇਕੇਦਾਰਾਂ ਵਲੋਂ ਦੋਸ਼ ਲਗਾਏ ਗਏ ਸਨ ਕਿ ਇਹ ਕੰਮ ਪਾਰਦਰਸ਼ਤਾ ਨਾਲ ਅਲਾਟ ਨਹੀਂ ਕੀਤੇ ਗਏ ਜਦਕਿ ਦੂਜੇ ਠੇਕੇਦਾਰ ਟੈਂਡਰ ਪ੍ਰਕਿਰਿਆ ਦੀ ਪੂਰੀ ਪਾਲਨਾ ਕਰਦੇ ਸਨ | ਸ੍ਰੀ ਸ਼ਾਰਦਾ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੀ ਪ੍ਰਮੁੱਖਤਾ ਨਾਲ ਉਠਾ ਚੁੱਕੇ ਹਨ | ਕਮਿਸ਼ਨਰ ਵਲੋਂ ਆਪ ਵੀ ਹੇਠਲੇ ਅਫ਼ਸਰਾਂ ਕੋਲ ਰਿਕਾਰਡ ਤਲਬ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ |