04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸਾਖੀ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 06-04-2026
ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਵਿਸਾਖੀ ਦੇ ਸੰਬੰਧ 'ਚ ਸਮਾਜ ਸੇਵਕ ਤੇ ਰੇਲਵੇ ਅਧਿਕਾਰੀ ਹਰਜੀਤ ਸਿੰਘ ਢਿੱਲੋਂ (ਸੀ. ਆਈ. ਟੀ. ਬਿਆਸ) ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਰਜੀਤ ਸਿੰਘ ਢਿੱਲੋਂ ਨੇ ਵਿਸਾਖੀ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਤੇ ਸਾਂਝ ਦਾ ਪ੍ਰਤੀਕ ਹੈ | ਇਸ ਮੌਕੇ ਲੁਧਿਆਣਾ ਤੋਂ ਮਨਦੀਪ ਸਿੰਘ ਰੰਧਾਵਾ (ਸੀ. ਆਈ. ਟੀ.), ਬਲਜਿੰਦਰ ਸਿੰਘ ਬਰਾੜ (ਸੀ. ਆਈ. ਟੀ.) ਅੰਬਾਲਾ ਕੈਂਟ, ਇੰਡੀਅਨ ਅਥਲੈਟਿਕਸ ਦੇ ਚੀਫ ਕੋਚ ਮਹਿੰਦਰ ਸਿੰਘ ਢਿੱਲੋਂ (ਜੈਵਲਿਨ ਥਰੋਅ), ਗੁਰਸ਼ਰਨ ਸਿੰਘ ਪਠਾਨਕੋਟ ਜਨਰਲ ਸਕੱਤਰ ਅਥਲੈਟਿਕਸ ਐਸੋਸੀਏਸ਼ਨ, ਸਰਬਜੀਤ ਸਿੰਘ ਅਥਲੈਕਿਟਸ ਕੋਚ, ਪਰਮਜੀਤ ਸਿੰਘ ਪੰਮੀ, ਕਬੱਡੀ ਕੋਚ ਤਰਸੇਮ ਸਿੰਘ, ਸਤਨਾਮ ਸਿੰਘ (ਸਾਬਕਾ ਸੀ. ਆਈ. ਟੀ. ਜਲੰਧਰ), ਅਵਤਾਰ ਸਿੰਘ (ਸਾਬਕਾ ਸੀ. ਆਈ. ਟੀ. ਜਲੰਧਰ), ਰਾਜਵਿੰਦਰ ਸਿੰਘ ਕਾਲਾ ਤੇ ਸੁੱਖੀ ਨਿੱਝਰ (ਕੈਨੇਡਾ) ਤੋਂ ਇਲਾਵਾ ਪੰਜਾਬ ਪੁਲਿਸ ਦੇ ਕਈ ਸੇਵਾ ਮੁਕਤ ਤੇ ਮੌਜੂਦਾ ਅਧਿਕਾਰੀਆਂ ਅਤੇ ਖੇਡਾਂ ਨਾਲ ਸੰਬੰਧਿਤ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਅਖੀਰ 'ਚ ਹਰਜੀਤ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਓ. ਐਂਡ ਐਮ. ਦੇ ਕਈ ਐਸਟੀਮੇਟਾਂ ਦੀ ਕਰਵਾਈ ਜਾਵੇ ਨਿਰਪੱਖ ਜਾਂਚ-ਰਾਜਨ ਸ਼ਾਰਦਾ ਅਗਲੀ ਖ਼ਬਰ ਵੰਨ ਵੇਅ ਨਾ ਹੋਣ ਕਰਕੇ ਕਈ ਸੜਕਾਂ 'ਤੇ ਜਾਮ ਵਰਗੇ ਹਾਲਾਤ <br/>
Ad Position 24