04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵੰਨ ਵੇਅ ਨਾ ਹੋਣ ਕਰਕੇ ਕਈ ਸੜਕਾਂ 'ਤੇ ਜਾਮ ਵਰਗੇ ਹਾਲਾਤ <br/>

Ad Position 21
No active advertisement
ਪੰਜਪੀਰ ਦੇ ਕੋਲ ਗੱਡੀਆਂ ਖੜ੍ਹੀਆਂ ਹੋਣ ਕਰਕੇ ਲੱਗਾ ਜਾਮ | ਤਸਵੀਰ : ਮੁਨੀਸ਼ <br/> 06-04-2026
ਜਲੰਧਰ, 5 ਅਪ੍ਰੈਲ (ਸ਼ਿਵ)-ਟੈ੍ਰਫਿਕ ਪੁਲਿਸ ਵਲੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਕੰਟਰੋਲ ਕਰਨ ਲਈ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ ਪਰ ਕਈ ਥਾਵਾਂ 'ਤੇ ਵਣ ਵੇਅ ਨਾ ਹੋਣ ਕਰਕੇ ਤੰਗ ਸੜਕਾਂ 'ਤੇ ਗੱਡੀਆਂ ਲੈ ਜਾ ਕੇ ਸੜਕਾਂ ਨੂੰ ਜਾਮ ਕਰ ਰਹੇ ਹਨ, ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਸਮੇਂ ਤੱਕ ਪੇ੍ਰਸ਼ਾਨ ਹੋਣਾ ਪੈਂਦਾ ਹੈ ਸਗੋਂ ਜਾਮ 'ਚ ਸਕੂਲੀ ਬੱਸਾਂ ਵੀ ਫਸੀਆਂ ਰਹਿੰਦੀਆਂ ਹਨ | ਮਾਈ ਹੀਰਾ ਗੇਟ 'ਤੇ ਲੋਕਾਂ ਦੇ ਕਬਜ਼ਿਆਂ ਤੋਂ ਇਲਾਵਾ ਈ-ਰਿਕਸ਼ਿਆਂ ਦੇ ਕਬਜ਼ਿਆਂ ਕਰਕੇ ਅਕਸਰ ਜਾਮ ਲੱਗਣ ਲੱਗ ਪਿਆ ਹੈ | ਇਸ ਸੜਕ 'ਤੇ ਕਾਫ਼ੀ ਅੱਗੇ ਤੱਕ ਗੱਡੀਆਂ ਲੱਗੀਆਂ ਰਹਿੰਦੀਆਂ ਹਨ ਸਗੋਂ ਸਾਮਾਨ ਵੀ ਕਾਫ਼ੀ ਬਾਹਰ ਲੱਗਾ ਰਹਿੰਦਾ ਹੈ | ਸਾਈਡਾਂ 'ਤੇ ਗੱਡੀਆਂ ਖੜ੍ਹੀਆਂ ਨਜ਼ਰ ਆ ਜਾਂਦੀਆਂ ਹਨ, ਜਿਸ ਨਾਲ ਸੜਕ ਹੋਰ ਛੋਟੀ ਹੋ ਜਾਂਦੀ ਹੈ | ਇਸੇ ਤਰ੍ਹਾਂ ਨਾਲ ਅੱਡਾ ਹੁਸ਼ਿਆਰਪੁਰ ਚੌਕ ਤੋਂ ਪੰਜਪੀਰ ਤੱਕ ਵਣਵੇਅ ਲਾਗੂ ਨਾ ਹੋਣ ਕਰਕੇ ਅਕਸਰ ਜਾਮ ਰਹਿੰਦਾ ਹੈ | ਸਾਈਡਾਂ 'ਤੇ ਖੜ੍ਹੀਆਂ ਕਾਰਾਂ ਆਮ ਦੇਖੀਆਂ ਜਾ ਸਕਦੀਆਂ ਹਨ | ਇਸੇ ਚੌਕ ਤੋਂ ਇਕਹਿਰੀ ਪੁਲੀ ਤੱਕ ਵੀ ਦੋਵੇਂ ਸਾਈਡਾਂ 'ਤੇ ਕਈ ਗੱਡੀਆਂ ਖੜ੍ਹੀਆਂ ਹੋਣ ਕਰਕੇ ਜਾਮ ਲੱਗ ਰਿਹਾ ਹੈ | ਇਸੇ ਤਰ੍ਹਾਂ ਨਾਲ ਰੇਲਵੇ ਸਟੇਸ਼ਨ ਦੇ ਸਾਹਮਣੇ ਜਾਂਦੀ ਸੜਕ 'ਤੇ ਕਈ ਬਾਰ ਵਣ ਵੇਅ ਲਾਗੂ ਨਾ ਹੋਣ ਕਰਕੇ ਜਾਮ ਲੱਗ ਰਹੇ ਹਨ | ਲੋਕਾਂ ਦਾ ਕਹਿਣਾ ਸੀ ਕਿ ਇਨ੍ਹਾਂ ਸੜਕਾਂ 'ਤੇ ਹੁਣ ਕਾਫ਼ੀ ਟ੍ਰੈਫਿਕ ਹੋ ਗਿਆ ਹੈ ਤੇ ਲੋਕਾਂ ਨੂੰ ਕਾਫ਼ੀ ਸਮੇਂ ਤੱਕ ਜਾਮ ਵਿਚ ਫਸੇ ਰਹਿਣਾ ਪੈਂਦਾ ਹੈ | ਇਸੇ ਤਰ੍ਹਾਂ ਨਾਲ ਦਮੋਰੀਆ ਪੁਲ ਦੀ ਚੱਲ ਰਹੇ ਮੁਰੰਮਤ ਦੇ ਕੰਮ ਕਰਕੇ ਕਾਫ਼ੀ ਟ੍ਰੈਫਿਕ ਇਕਹਿਰੀ ਪੁਲੀ ਤੋਂ ਨਿਕਲਦਾ ਹੈ | ਇਸ ਸਾਈਡ ਤੋਂ ਜ਼ਿਆਦਾ ਗਿਣਤੀ 'ਚ ਈ-ਰਿਕਸ਼ੇ ਅਤੇ ਵੱਡੀਆਂ ਕਾਰਾਂ ਆਉਣ ਕਰਕੇ ਛੋਟੇ ਵਾਹਨਾਂ ਦੀ ਲੰਘਣਾ ਬੰਦ ਹੋ ਜਾਂਦਾ ਹੈ | ਲੋਕਾਂ ਨੇ ਇਨ੍ਹਾਂ ਥਾਵਾਂ 'ਤੇ ਟ੍ਰੈਫਿਕ ਕੰਟਰੋਲ ਕਰਨ ਲਈ ਸਖ਼ਤ ਹਦਾਇਤਾਂ ਦੇਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸਾਖੀ ਸੰਬੰਧੀ ਸਮਾਗਮ ਅਗਲੀ ਖ਼ਬਰ ਕੋਟਲਾ ਰੋਡ ਦੀ ਲੰਬੇ ਸਮੇਂ ਤੋਂ ਹਾਲਤ ਖ਼ਰਾਬ ਹੋਣ ਕਰਕੇ ਕਈ ਸਨਅਤਕਾਰਾਂ 'ਚ ਰੋਸ
Ad Position 24