04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਦੋ ਲੁਟੇਰੇ ਮਹਿਲਾਵਾਂ ਤੋਂ ਮੋਬਾਈਲ ਤੇ ਗਹਿਣੇ ਖੋਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 07-04-2026
ਫਗਵਾੜਾ, 6 ਅਪੈ੍ਰਲ (ਹਰਜੋਤ ਸਿੰਘ ਚਾਨਾ)-ਨਜ਼ਦੀਕੀ ਪਿੰਡ ਘੁੱੜਕਾ ਤੇ ਪੰਡਵਾਂ ਪਿੰਡਾਂ ਦੇ ਵਿਚਕਾਰ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਪੀੜਤ ਮਹਿਲਾਵਾਂ ਕਮਲਜੀਤ ਕੌਰ ਤੇ ਸੁਮਨ ਐਕਟਿਵਾ 'ਤੇ ਫਗਵਾੜਾ ਤੋਂ ਆਪਣੇ ਪਿੰਡ ਰੁੜਕੀ ਕਲਾਂ ਵੱਲ ਆ ਰਹੀਆਂ ਸਨ | ਇਸ ਦੌਰਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਰਾਹ 'ਚ ਉਨ੍ਹਾਂ ਨੂੰ ਰੋਕ ਲਿਆ ਤੇ ਦਾਤਰ ਦੀ ਨੋਕ 'ਤੇ ਮਹਿਲਾਵਾਂ ਤੋਂ ਸੋਨੇ ਦੀ ਚੇਨੀ, ਮੁੰਦਰੀ, ਦੋ ਜੋੜੇ ਵਾਲੀਆਂ ਤੇ ਦੋ ਕੀਮਤੀ ਮੋਬਾਈਲ ਫ਼ੋਨ ਖੋਹ ਲਏ ਤੇ ਫ਼ਰਾਰ ਹੋ ਗਏ | ਪੀੜਤਾਂ ਦੇ ਮੁਤਾਬਿਕ ਉਨ੍ਹਾਂ ਨੇ ਲਗਪਗ 2 ਤੋਂ 3 ਤੋਲੇ ਸੋਨਾ ਪਹਿਨਿਆ ਹੋਇਆ ਸੀ ਤੇ ਉਨ੍ਹਾਂ ਦਾ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਐਸ. ਐਚ. ਓ ਸਤਨਾਮਪੁਰਾ ਗੁਰਨਾਮ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ |
ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ
ਫਗਵਾੜਾ, 6 ਅਪੈ੍ਰਲ (ਚਾਨਾ)-ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 42 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਵਿਅਕਤੀ ਦੀ ਪਛਾਣ ਦਲੀਪ ਕੁਮਾਰ ਪੁੱਤਰ ਪੰਚੂ ਸਾਹਨੀ ਵਾਸੀ ਨੇੜੇ ਸਰਬ ਸੰਗਤ ਗੁਰਦੁਆਰਾ ਸਤਨਾਮਪੁਰਾ ਵਜੋਂ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵਿਖੇ ਦਸਤਾਰ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਯੂਥ ਕਾਂਗਰਸ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਵਾਂਗੇ-ਕਰਨ, ਭਿੰਦਾ, ਰਿੱਕੀ ਔਜਲਾ <br/>
Ad Position 24