05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਗਦੀਸ਼ ਸਹਿਗਲ ਨੇ ਤੀਜੀ ਵਾਰ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਵਜੋਂ ਸਹੁੰ ਚੁੱਕੀ <br/>

Ad Position 21
No active advertisement
ਅਜੀਤ ਡੈਸਕ 07-04-2026
ਕਪੂਰਥਲਾ, 6 ਅਪ੍ਰੈਲ (ਵਿ.ਪ੍ਰ.)-ਸੀਨੀਅਰ ਸਿਟੀਜ਼ਨ ਕਲੱਬ ਸ਼ਾਲੀਮਾਰ ਬਾਗ਼ ਕਪੂਰਥਲਾ ਦੇ ਬਿਨ੍ਹਾਂ ਮੁਕਾਬਲਾ ਪ੍ਰਧਾਨ ਬਣੇ ਜਗਦੀਸ਼ ਸਹਿਗਲ ਨੇ ਤੀਜੀ ਵਾਰ ਕਲੱਬ ਦੇ ਪ੍ਰਧਾਨ ਵਜੋਂ ਸਹੁੰ ਚੁੱਕੀ | ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਉੱਘੇ ਧਾਰਮਿਕ ਆਗੂ ਨਰਿੰਦਰ ਪੰਛੀ, ਪ੍ਰੋ. ਸੁਖਵਿੰਦਰ ਸਾਗਰ ਤੇ ਐਮ. ਡੀ. ਐਸ. ਡੀ. ਸਕੂਲ ਦੇ ਪ੍ਰਬੰਧਕ ਰਕੇਸ਼ ਮਹਾਜਨ ਨੇ ਜਗਦੀਸ਼ ਸਹਿਗਲ ਦੀਆਂ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਵਜੋਂ ਤੇ ਹੋਰ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਕਲੱਬ ਨੇ ਜਗਦੀਸ਼ ਸਹਿਗਲ ਦੀ ਦੇਖ ਰੇਖ ਹੇਠ ਸੀਨੀਅਰ ਸਿਟੀਜ਼ਨ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਇਆ | ਕਲੱਬ ਦੇ ਸੀਨੀਅਰ ਮੈਂਬਰ ਸੁਰਿੰਦਰ ਸੂਦ ਨੇ ਨਵੇਂ ਬਣੇ ਪ੍ਰਧਾਨ ਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਸਕੱਤਰ ਰਕੇਸ਼ ਸ਼ਰਮਾ ਨੇ ਕਿਹਾ ਕਿ ਜਗਦੀਸ਼ ਸਹਿਗਲ ਇਸ ਵਾਰ ਕਲੱਬ ਦੇ ਪ੍ਰਧਾਨ ਦੀ ਚੋਣ ਲੜਨ ਦੇ ਚਾਹਵਾਨ ਨਹੀਂ ਸਨ, ਪਰ ਕੁਝ ਮੈਂਬਰਾਂ ਦੇ ਕਹਿਣ 'ਤੇ ਉਨ੍ਹਾਂ ਇਹ ਅਹੁਦਾ ਤੀਜੀ ਵਾਰ ਸਵੀਕਾਰ ਕੀਤਾ ਹੈ | ਸਹੁੰ ਚੁੱਕਣ ਮੌਕੇ ਜਗਦੀਸ਼ ਸਹਿਗਲ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਬਿਨ੍ਹਾਂ ਕਿਸੇ ਸਵਾਰਥ ਦੇ ਕਲੱਬ ਦੇ ਪ੍ਰਧਾਨ ਵਜੋਂ ਆਪਣੇ ਫ਼ਰਜ਼ ਦਿਨ ਰਾਤ ਇਕ ਕਰਕੇ ਨਿਭਾਉਣਗੇ | ਸਮਾਗਮ 'ਚ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਨਰੇਸ਼ ਗੁਲਾਟੀ, ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਵੀ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ | ਇਸ ਮੌਕੇ ਕਮਲ ਧੀਰ, ਪ੍ਰਦੀਪ ਕੁਮਾਰ, ਤਰਲੋਕ ਸਿੰਘ, ਰਮੇਸ਼ ਮਹਿਰਾ, ਰਾਜ ਕੁਮਾਰ ਘਈ, ਕ੍ਰਿਸ਼ਨ ਲਾਲ, ਜੋਤੀ ਸ਼ਰਮਾ, ਅਰੁਣ ਗੁਪਤਾ, ਮਨਜੀਤ ਪੁਰੀ, ਜਤਿੰਦਰ ਬੇਦੀ, ਸ਼ਿਵ ਕੁਮਾਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਕੁਮਾਰ, ਪਰਮਜੀਤ, ਵਿਪਨ ਮਹਾਜਨ, ਚਰਨਜੀਤ ਲਾਲ, ਜਸਪਾਲ ਨਾਹਰ, ਚਰਨਜੀਤ, ਮੰਗਤ ਰਾਮ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਹੈਰੋਇਨ ਤੇ ਐਕਟਿਵਾ ਸਮੇਤ ਨੌਜਵਾਨ ਕਾਬੂ, ਕੇਸ ਦਰਜ <br/>
Ad Position 24