13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਰਕਾਰ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰੇ-ਜਸਬੀਰ ਸਿੰਘ ਲਿੱਟਾਂ <br/>

Ad Position 21
No active advertisement
ਅਜੀਤ ਡੈਸਕ 08-04-2026
ਭੁਲੱਥ, 7 ਅਪ੍ਰੈਲ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਪੰਡੋਰੀ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਤੇ ਜੋਗਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਹੋਈ, ਜਿਸ 'ਚ ਕਿਸਾਨੀ ਮੁੱਦਿਆਂ ਦੇ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਮੰਡੀਆਂ 'ਚ ਆਉਣ ਨੂੰ ਤਿਆਰ ਹੈ ਪਰ ਆੜ੍ਹਤੀ ਹੜਤਾਲ ਤੇ ਹਨ ਇਸ ਲਈ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਮੰਨ ਕੇ ਸਰਕਾਰ ਮੰਡੀਆਂ 'ਚ ਬਾਰਦਾਨਾ, ਪਾਣੀ, ਛਾਂ, ਕੰਡਿਆਂ ਨੂੰ ਚੈੱਕ ਕਰਕੇ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਮੰਡੀਆਂ ਨੂੰ ਸਹੀ ਤਰੀਕੇ ਨਾਲ ਚਲਾਵੇ ਅਤੇ ਫ਼ਸਲ ਦੀ ਤੁਲਾਈ ਟਾਈਮ ਸਿਰ ਕੀਤੀ ਜਾਵੇ ਅਤੇ ਪੇਮੈਂਟ ਕਿਸਾਨਾਂ ਦੇ ਖਾਤੇ ਵਿਚ 48 ਘੰਟੇ ਤੱਕ ਪਾਈ ਜਾਵੇ | ਉਨ੍ਹਾਂ ਕਿਹਾ ਕਿ ਜੋ ਜ਼ਿਲ੍ਹਾ ਕਪੂਰਥਲਾ ਵਿਚ ਫੀਡਰ ਮੱਕੀ ਵਾਲੇ ਹਨ ਉਨ੍ਹਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਅਤੇ ਬੱਤੀ ਬੰਦ ਹੋਣ 'ਤੇ ਕਨਸੈਸ਼ਨ ਦਿੱਤੀ ਜਾਵੇ ਕਿਉਂਕਿ ਗਰਮੀ ਪੈਣ ਕਰਕੇ ਮੱਕੀ, ਹਦਵਾਣਾ, ਖ਼ਰਬੂਜ਼ਾ, ਗੰਨਾ ਜਾਂ ਹੋਰ ਸਬਜ਼ੀਆਂ ਬਹੁਤ ਸੁੱਕ ਰਹੀਆਂ ਹਨ | ਮੌਸਮ ਖ਼ਰਾਬ ਹੋਣ ਕਰਕੇ ਹਨੇਰੀ ਚੱਲਣ 'ਤੇ ਬਿਜਲੀ ਨਹੀਂ ਆ ਰਹੀ | ਇਸ ਮੌਕੇ ਸਰਬਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਹਾਦਰ ਸਿੰਘ ਬਲਾਕ ਪ੍ਰਧਾਨ ਕਰਤਾਰਪੁਰ, ਚਰਨਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ, ਮੋਹਨ ਸਿੰਘ ਆਲਮਪੁਰ ਸਕੱਤਰ ਬਲਾਕ, ਭੁਪਿੰਦਰ ਸਿੰਘ ਕਾਹਲਵਾਂ ਬਲਾਕ ਸਕੱਤਰ, ਸੁਰਿੰਦਰ ਸਿੰਘ ਛਿੰਦਾ ਕਾਹਲਵਾਂ, ਜਸਪਾਲ ਸਿੰਘ ਕਾਹਲਵਾਂ, ਗੁਰਮੀਤ ਸਿੰਘ ਇਕਾਈ ਪ੍ਰਧਾਨ ਪੰਡੋਰੀ, ਜੋਗਿੰਦਰ ਸਿੰਘ ਸੰਧੂ ਪੰਡੋਰੀ, ਲਖਵਿੰਦਰ ਸਿੰਘ ਲੱਖੀ ਪੰਡੋਰੀ, ਗੁਰਭੇਜ ਸਿੰਘ ਪੰਡੋਰੀ, ਨਰਿੰਦਰ ਸਿੰਘ ਚੀਮਾ ਲਿਟਾਂ, ਸੁਵਿੰਦਰ ਸਿੰਘ ਲਿਟਾਂ, ਲਖਵਿੰਦਰ ਸਿੰਘ ਲਿਟਾਂ, ਗੁਰਵਿੰਦਰ ਸਿੰਘ ਮਿੰਟੂ ਲਿਟਾਂ, ਪਰਮਜੀਤ ਸਿੰਘ ਲਿਟਾਂ, ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ, ਕਰਮ ਸਿੰਘ ਮਾਨਾ ਤਲਵੰਡੀ, ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਹਰਭੇਜ ਸਿੰਘ ਖੱਸਣ, ਜਸਵਿੰਦਰ ਸਿੰਘ ਪੰਨੂ ਖੱਸਣ, ਗੁਲਜਾਰ ਸਿੰਘ ਖ਼ਜ਼ਾਨਚੀ ਖੱਸਣ, ਗੁਰਮੀਤ ਸਿੰਘ ਰਾਜਪੁਰ, ਸੁਖਦੇਵ ਸਿੰਘ ਕੌਂਸਲਰ ਕਮਰਾਏ, ਬਲਵਿੰਦਰ ਸਿੰਘ ਕਮਰਾਏ, ਪਰਮਜੀਤ ਸਿੰਘ ਕਮਰਾਏ ਸਕੱਤਰ, ਮਲਕੀਤ ਸਿੰਘ ਚੀਮਾ ਕਮਰਾਏ, ਮਹਿੰਦਰ ਸਿੰਘ ਬਾਗੜੀਆਂ ਸਰਪੰਚ, ਉਮਰਾਓ ਸਿੰਘ ਬਾਗੜੀਆਂ ਤੇ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਮੂੰਵਾਲ ਵਿਚ ਪਹਿਲਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ <br/> ਅਗਲੀ ਖ਼ਬਰ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੁਰੰਤ ਕਰਨ-ਅਕਾਸ਼ ਬਾਂਸਲ <b...
Ad Position 24