ਕਪੂਰਥਲਾ, 7 ਅਪ੍ਰੈਲ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ 'ਚ 'ਐਜੂਕੇਸ਼ਨ, ਮੈਨੇਜਮੈਂਟ ਤੇ ਇਨਫਰਮੇਸ਼ਨ ਤਕਨਾਲੋਜੀ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ | ਜਿਸ 'ਚ ਚਿਤਕਾਰਾ ਯੂਨੀਵਰਸਿਟੀ ਪੰਜਾਬ ਦੇ ਉਪ ਚਾਂਸਲਰ (ਰਿਸਰਚ) ਡਾ. ਸੂਰੀਆ ਨਰਾਇਣ ਪਾਂਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰੋ. ਡਾ. ਹਰਦੀਪ ਸਿੰਘ ਸਾਬਕਾ ਉਪ ਚਾਂਸਲਰ (ਅਕਾਦਮਿਕ) ਐਸ. ਜੀ. ਟੀ. ਯੂਨੀਵਰਸਿਟੀ ਗੁੜਗਾਓ ਨੇ ਮੁੱਖ ਬੁਲਾਰੇ ਵਜੋਂ ਤੇ ਡਾ. ਆਨੰਦ ਨਈਅਰ ਪ੍ਰੋ. ਤੇ ਉਪ ਚੇਅਰਮੈਨ (ਰਿਸਰਚ) ਦੂਏਤੈਨ ਯੂਨੀਵਰਸਿਟੀ ਵੀਅਤਨਾਮ, ਡਾ. ਆਨੰਦ ਠਾਕੁਰ ਪ੍ਰੋਫੈਸਰ ਇਨ ਮੈਨੇਜਮੈਂਟ ਐਂਡ ਐਸੋਸੀਏਟ ਡੀਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਅਤੇ ਏਲਾਮਾਰਨ ਜਯਾਮਨ ਐਸੋਸੀਏਟ ਪ੍ਰੋਫੈਸਰ ਸਵਿਨਬਰਨ ਯੂਨੀਵਰਸਿਟੀ ਮਲੇਸ਼ੀਆ ਮਾਹਿਰ ਵਜੋਂ ਸ਼ਾਮਿਲ ਹੋਏ | ਕਾਨਫ਼ਰੰਸ ਦੇ ਸੰਬੰਧ 'ਚ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ | ਕਾਨਫ਼ਰੰਸ ਦੇ ਉਦਘਾਟਨੀ ਭਾਸ਼ਨ 'ਚ ਮੁੱਖ ਮਹਿਮਾਨ ਡਾ. ਸੂਰੀਆ ਨਰਾਇਣ ਪਾਂਡਾ ਨੇ ਈ ਕਾਮਰਸ ਡਿਜੀਟਲ ਪ੍ਰਣਾਲੀਆਂ, ਡਾਟਾ ਵਿਸ਼ਲੇਸ਼ਣ, ਏ. ਆਈ. ਤੇ ਬਿਜ਼ਨਸ ਵਿਚ ਜਾਣਕਾਰੀ ਪ੍ਰਣਾਲੀਆਂ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਕਾਨਫ਼ਰੰਸ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਡਾ. ਹਰਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਨਫ਼ਰੰਸਾਂ ਉੱਚ ਸਿੱਖਿਆ ਦੇ ਖੇਤਰ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ | ਡਾ. ਆਨੰਦ ਨਈਅਰ ਨੇ ਕਿਹਾ ਕਿ ਇੰਟਰਨੈੱਟ ਆਫ਼ ਡ੍ਰੋਨ ਥਿੰਗਜ਼ ਡਿਜੀਟਲ ਪ੍ਰਣਾਲੀ ਦਾ ਇਕ ਉੱਨਤ ਵਿਸਥਾਰ ਹੈ | ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਏਲਾਮਾਰਨ ਜਯਾਮਨੀ ਨੇ ਕਿਹਾ ਕਿ ਵਿਗਿਆਨ ਤੇ ਤਕਨਾਲੋਜੀ ਦੇ ਆਪਸੀ ਸੰਬੰਧਾਂ ਨੂੰ ਇਕ ਅਜਿਹੇ ਨਿਰੰਤਰ ਚੱਕਰ ਵਜੋਂ ਸਮਝਿਆ ਜਾ ਸਕਦਾ ਹੈ, ਜਿਥੇ ਸਿਧਾਂਤਕ ਖੋਜਾਂ ਤੇ ਵਿਵਾਹਿਰਕ ਉਪਯੋਗ ਲਗਾਤਾਰ ਇਕ ਦੂਜੇ ਨੂੰ ਅੱਗੇ ਵਧਾਉਂਦੇ ਹਨ | ਮਾਹਿਰ ਬੁਲਾਰੇ ਡਾ. ਆਨੰਦ ਸਾਗਰ ਨੇ ਆਪਣੇ ਭਾਸ਼ਨ 'ਚ ਆਧੁਨਿਕ ਯੁੱਗ ਵਿਚ ਸਿੱਖਿਆ ਦੇ ਖੇਤਰ ਵਿਚ ਤਕਨਾਲੋਜੀ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ | ਡਾ. ਠਾਕਰ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਦੀ ਸਹਾਇਤਾ ਨਾਲ ਸਿੱਖਿਆ ਨੂੰ ਹੋਰ ਪਹੰੁਚਣਯੋਗ ਤੇ ਲਚਕੀਲਾ ਬਣਾਇਆ ਜਾ ਸਕਦਾ ਹੈ | ਕਾਨਫ਼ਰੰਸ ਦੀ ਕਨਵੀਨਰ ਪੋ੍ਰ. ਦਮਨਜੀਤ ਕੌਰ ਨੇ ਦੱਸਿਆ ਕਿ ਇਕ ਰੋਜ਼ਾ ਕਾਨਫ਼ਰੰਸ ਦੇ 5 ਤਕਨੀਕੀ ਸੈਸ਼ਨ ਹੋਏ | ਪਹਿਲੇ ਟੈਕਨੀਕਲ ਸੈਸ਼ਨ ਵਿਚ ਬਿਜ਼ਨਸ ਤੇ ਕਾਮਰਸ ਨਾਲ ਸੰਬੰਧਿਤ ਖੋਜ ਪੱਤਰ ਪੜ੍ਹੇ ਗਏ ਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਨਾਮ ਸਿੰਘ ਰਸੂਲਪੁਰ ਪਿ੍ੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਨੇ ਕੀਤੀ, ਜਦਕਿ ਦੂਜੇ ਸੈਸ਼ਨ 'ਚ ਆਈ. ਟੀ. ਅਤੇ ਈ-ਬਿਜ਼ਨਸ ਨਾਲ ਸੰਬੰਧਿਤ ਖੋਜ ਪੱਤਰ ਪੜ੍ਹੇ ਗਏ ਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸਿਮਰਪ੍ਰੀਤ ਸਿੰਘ ਬੈਨੇਟ ਯੂਨੀਵਰਸਿਟੀ ਨੇ ਕੀਤੀ | ਇਸੇ ਤਰ੍ਹਾਂ ਤੀਜੇ ਤਕਨੀਕੀ ਸੈਸ਼ਨ 'ਚ ਡਾ. ਬਲਰਾਜ ਕੌਰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਲੈਂਗੂਏਜ ਤੇ ਸੋਸ਼ਲ ਸਾਇੰਸਜ਼, ਚੌਥੇ ਤਕਨੀਕੀ ਸੈਸ਼ਨ ਵਿਚ ਡਾ. ਮਨਪ੍ਰੀਤ ਸਿੰਘ ਲਹਿਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, 5ਵੇਂ ਤਕਨੀਕੀ ਸੈਸ਼ਨ ਵਿਚ ਡਾ. ਪੰਕਜਦੀਪ ਕੌਰ ਦੀ ਦੇਖ ਰੇਖ ਹੇਠ ਕੰਪਿਊਟਰ ਸਾਇੰਸ ਆਧਾਰਿਤ ਖੋਜਕਾਰਾਂ ਨੇ ਪੇਪਰ ਪੜ੍ਹੇ | ਪ੍ਰੋ. ਦਮਨਜੀਤ ਕੌਰ ਨੇ ਦੱਸਿਆ ਕਿ ਇਸ ਕਾਨਫ਼ਰੰਸ 'ਚ ਕੁਲ 40 ਖੋਜ ਪੱਤਰ ਪੜ੍ਹੇ ਗਏ | ਇਸੇ ਦੌਰਾਨ ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਬੀਬੀ ਬਲਬੀਰ ਕੌਰ ਨੇ ਕਾਲਜ ਵਿਚ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਉਣ ਲਈ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਸ਼ਲਾਘਾ ਕੀਤੀ | ਕਾਨਫ਼ਰੰਸ ਦੀ ਸਮਾਪਤੀ 'ਤੇ ਡਾ. ਬਲਦੇਵ ਸਿੰਘ ਢਿੱਲੋਂ ਨੇ ਰਿਸਰਚ ਸਕਾਲਰ ਤੇ ਡੈਲੀਗੇਟ ਦਾ ਧੰਨਵਾਦ ਕੀਤਾ | ਕਾਨਫ਼ਰੰਸ 'ਚ ਦੇਸ਼ ਦੀਆਂ ਲਗਪਗ 30 ਵਿੱਦਿਅਕ ਸੰਸਥਾਵਾਂ ਦੇ ਪ੍ਰੋਫੈਸਰ ਤੇ ਰਿਸਰਚ ਸਕਾਲਰਾਂ ਤੋਂ ਇਲਾਵਾ ਵਿਦੇਸ਼ਾਂ ਵਿਚਲੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰੋਫੈਸਰ ਤੇ ਡੈਲੀਗੇਟ ਨੇ ਆਨਲਾਈਨ ਮੋਡ ਵਿਚ ਵੀ ਖੋਜ ਪੇਪਰ ਪੇਸ਼ ਕੀਤੇ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਨੇ ਨਿਭਾਈ | ਕਾਨਫ਼ਰੰਸ ਮੌਕੇ ਪਿ੍ੰਸੀਪਲ ਡਾ. ਪ੍ਰਬਲ ਕੁਮਾਰ ਜੋਸ਼ੀ, ਪ੍ਰੋ. ਰਣਜੀਤ ਕੁਮਾਰ, ਜ਼ਿਲ੍ਹਾ ਗਤੀਵਿਧੀ ਕੋਆਰਡੀਨੇਟਰ ਸੁਨੀਲ ਬਜਾਜ, ਅੰਤਰਰਾਸ਼ਟਰੀ ਹਾਕੀ ਖਿਡਾਰੀ ਰਿਪੁਦਮਨ ਸਿੰਘ, ਜਗਦੀਪ ਸਿੰਘ ਜੰਮੂ, ਗਗਨਦੀਪ ਸਿੰਘ, ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ 'ਚ ਹਾਜ਼ਰ ਸਨ |