26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭੁਲੱਥ ਵਾਰਡ ਨੰਬਰ 13 'ਚ ਗੰਦਾ ਪਾਣੀ ਪੀ ਕੇ ਲੋਕ ਹੋ ਰਹੇ ਬਿਮਾਰ <br/>

Ad Position 21
No active advertisement
ਅਜੀਤ ਡੈਸਕ 09-04-2026
ਭੁਲੱਥ, 8 ਅਪ੍ਰੈਲ (ਮੇਹਰ ਚੰਦ ਸਿੱਧੂ)-ਭੁਲੱਥ ਦੇ ਵਾਰਡ ਨੰਬਰ 13 ਵਿਚ ਸੀਵਰੇਜ ਦੀ ਲੀਕੇਜ ਹੋਣ ਕਰਕੇ ਲੋਕਾਂ ਨੂੰ ਵਾਟਰ ਸਪਲਾਈ ਦਾ ਗੰਧਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਜਿਸ ਕਰਕੇ ਇਸ ਵਾਰਡਾਂ ਅੰਦਰ ਲੋਕ ਬਿਮਾਰ ਹੋ ਰਹੇ ਹਨ | ਸਰਕਾਰੀ ਪ੍ਰਾਇਮਰੀ ਸਕੂਲ ਭੁਲੱਥ ਦੇ ਨਾਲ ਲੱਗਦੀ ਵਾਰਡ ਨੰਬਰ 13 ਦੇ ਲੋਕਾਂ ਦਾ ਕਹਿਣਾ ਹੈ ਕਿ ਕਾਫ਼ੀ ਦਿਨਾਂ ਤੋਂ ਸੀਵਰੇਜ ਦੀ ਲੀਕਜ ਹੋਣ ਕਰਕੇ ਵਾਟਰ ਸਪਲਾਈ ਦਾ ਪਾਣੀ ਸਾਫ਼ ਨਹੀਂ ਆ ਰਿਹਾ, ਜਿਸ ਕਰਕੇ ਇਹਨਾਂ ਵਾਰਡਾਂ ਦੇ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਵੱਲੋਂ ਨਗਰ ਪੰਚਾਇਤ ਭੁਲੱਥ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ | ਇਸ ਮੌਕੇ ਬੀਬੀ ਰਜਨੀ ਨੇ ਕਿਹਾ ਸਾਡੀਆਂ ਵਾਰਡਾਂ ਵੱਲ ਕੋਈ ਮੋਹਤਵਾਰ ਜਾਂ ਕੌਂਸਲਰ ਵਗੈਰਾ ਧਿਆਨ ਨਹੀਂ ਦੇ ਰਿਹਾ ਤੇ ਗੰਧਲਾ ਪਾਣੀ ਪੀਣ ਕਰਕੇ ਕੁਝ ਮਹੀਨੇ ਪਹਿਲਾਂ ਉਸਦੇ ਚਾਚੇ ਦੀ ਵੀ ਮੌਤ ਹੋ ਚੁੱਕੀ ਹੈ | ਟੱਬਾਂ ਵਿਚ ਵਾਟਰ ਸਪਲਾਈ ਦਾ ਪਾਣੀ ਭਰ ਕੇ ਦਿਖਾਉਂਦੇ ਹੋਏ ਇਸ ਵਾਰਡ ਦੀਆਂ ਔਰਤਾਂ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ ਸਾਡੀਆਂ ਵਾਰਡਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਰਾ ਮੁਹੱਲਾ ਸੰਘਰਸ਼ ਕਰਨ ਵਾਸਤੇ ਤਿਆਰ ਹੋਵੇਗਾ | ਇਸ ਮੌਕੇ ਬਿੰਦੂ, ਰੇਖਾ, ਮੇਸ਼ੀ, ਰੱਜੀ, ਲੱਛਮੀ, ਜੋਤੀ, ਰਾਣੀ, ਮਲਕੀਤ, ਮੰਗਾ, ਸ਼ੇਖਰ ਤੇ ਹੋਰ ਹਾਜ਼ਰ ਸਨ |
ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ
ਕਪੂਰਥਲਾ, 8 ਅਪ੍ਰੈਲ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ ਇੰਸਪੈਕਟਰ ਸ਼ਿਵਰਾਜ ਚਾਹਲ ਨੇ ਸੁੱਖ ਸਾਗਰ ਕਲੋਨੀ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਰਾਜਾ ਵਾਸੀ ਉੱਚਾ ਧੋੜਾ ਨੂੰ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਸ ਵਲੋਂ ਸੁੱਟੇ ਗਏ ਲਿਫ਼ਾਫ਼ੇ ਵਿਚੋਂ 170 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਵਰਖਾ ਕਰਕੇ ਕਿਸਾਨਾਂ ਦੇ ਸਾਹ ਸੂਤੇ, ਹੋਰ ਵਰਖਾ ਪਈ ਤਾਂ ਕਿਸਾਨਾਂ ਨੂੰ ਝੱਲਣਾ ਪਵੇਗਾ ਵੱਡਾ ਨੁਕਸਾਨ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ 'ਚ ਰਹੀ ਨਾਕਾਮ- ਮਨੀਸ਼ ਚੱਢਾ
Ad Position 24