26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੇਮੌਸਮੀ ਵਰਖਾ ਕਰਕੇ ਕਿਸਾਨਾਂ ਦੇ ਸਾਹ ਸੂਤੇ, ਹੋਰ ਵਰਖਾ ਪਈ ਤਾਂ ਕਿਸਾਨਾਂ ਨੂੰ ਝੱਲਣਾ ਪਵੇਗਾ ਵੱਡਾ ਨੁਕਸਾਨ

Ad Position 21
No active advertisement
ਅਜੀਤ ਡੈਸਕ 09-04-2026
ਹਾਜੀਪੁਰ, 8 ਅਪ੍ਰੈਲ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਅਤੇ ਆਸ-ਪਾਸ ਤੇ ਇਲਾਕੇ ਵਿਚ ਬੀਤੇ ਕੱਲ੍ਹ ਤੋਂ ਪੈ ਰਹੀ ਵਰਖਾ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ | ਬੇਮੌਸਮੀ ਵਰਖਾ ਕਰਕੇ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰਕੇ ਕਿਸਾਨਾਂ ਦੇ ਮੱਥੇ ਦੀਆਂ ਚਿੰਤਾਵਾਂ ਹੋਰ ਵਧ ਰਹੀਆਂ ਹਨ | ਇਸ ਸੰਬੰਧ ਵਿਚ ਕਿਸਾਨ ਜਗਦੀਪ ਸਿੰਘ ਗੇਰਾ, ਕੁਲਦੀਪ ਸਿੰਘ, ਬਾਬਾ ਈਸਾ, ਬਚਨ ਸਿੰਘ, ਸ਼ਾਦੀ ਲਾਲ, ਮੋਨੂੰ ਗੱਗੜ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਪਰ ਬੇ-ਮੌਸਮੀ ਵਰਖਾ ਕਰਕੇ ਉਹ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ 2 ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਣਕ ਦਾ ਰੰਗ ਬਦਰੰਗਾ ਕਰ ਦਿੱਤਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕਣਕ ਮੰਡੀ ਵਿਚ ਵੇਚਣ ਸਮੇਂ ਕਾਫ਼ੀ ਮੁਸ਼ਕਲਾਂ ਪੇਸ਼ ਆਉਣਗੀਆਂ ਅਤੇ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਵੇਗਾ | ਉਨ੍ਹਾਂ ਕਿਹਾ ਜਿਹੜੀ ਕਣਕ ਖੇਤਾਂ ਵਿੱਚ ਵਿਛ ਗਈ ਹੈ ਉਹ ਦੁਬਾਰਾ ਨਹੀਂ ਉੱਠੇਗੀ ਅਤੇ ਮਜ਼ਦੂਰਾਂ ਤੋਂ ਕਟਾਈ ਕਰਵਾਉਣ ਲਈ ਉਨਾਂ 'ਤੇ ਵਾਧੂ ਬੋਝ ਪਵੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਬੇ-ਮੌਸਮੀ ਵਰਖਾ ਕਾਰਨ ਖ਼ਰਾਬ ਹੋਈ ਫਸਲ ਦੀ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਢੁਕਵਾਂ ਮੁਆਵਜ਼ਾ ਜਾਰੀ ਕੀਤਾ ਜਾਵੇ ਤਾਂ ਜੋ ਕਿਸਾਨ ਇਸ ਆਰਥਿਕ ਮਨਹਾਲੀ 'ਚੋਂ ਬਾਹਰ ਨਿਕਲ ਸਕਣ |
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ਾਂ ਨੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਨੁਕਸਾਨੀਆਂ <br/> ਅਗਲੀ ਖ਼ਬਰ ਭੁਲੱਥ ਵਾਰਡ ਨੰਬਰ 13 'ਚ ਗੰਦਾ ਪਾਣੀ ਪੀ ਕੇ ਲੋਕ ਹੋ ਰਹੇ ਬਿਮਾਰ <br/>
Ad Position 24