26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੇਮੌਸਮੀ ਬਾਰਿਸ਼ਾਂ ਨੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਨੁਕਸਾਨੀਆਂ <br/>

Ad Position 21
No active advertisement
ਅਜੀਤ ਡੈਸਕ 09-04-2026
ਭੁਲੱਥ, 8 ਅਪ੍ਰੈਲ (ਮੇਹਰ ਚੰਦ ਸਿੱਧੂ)-ਬੇਮੌਸਮੀ ਬਾਰਿਸ਼ਾਂ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ | ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਰਕੇ ਢਹਿ ਢੇਰੀ ਹੋਈ ਕਣਕਾਂ ਦੀ ਫ਼ਸਲ ਜੋ ਪੱਕ ਕੇ ਪੂਰੀ ਤਿਆਰ ਹੋ ਚੁੱਕੀ ਹੈ, ਖੇਤਾਂ ਵਿਚ ਬਾਰਿਸ਼ ਕਰਕੇ ਵਿਛੀ ਕਣਕ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ ਆਗੂ ਅਮਰੀਕ ਸਿੰਘ ਇਕਾਈ ਪ੍ਰਧਾਨ ਬੋਪਾਰਾਏ ਲੱਖੋਵਾਲ ਗਰੁੱਪ ਤੇ ਦਸਤਾਰ ਸਿੰਘ ਕੰਗ ਬਾਗਵਾਨਪੁਰ ਕਿਸਾਨ ਆਗੂ ਖੋਸਾ ਗਰੁੱਪ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇ ਮੌਸਮੀ ਬਾਰਿਸ਼ਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਕਿਉਂਕਿ ਇਸ ਦੇ ਨਾਲ ਕਣਕਾਂ ਦੀ ਫ਼ਸਲ ਦੇ ਝਾੜ ਤੇ ਵੱਡਾ ਅਸਰ ਪਿਆ ਹੈ | ਉਨ੍ਹਾਂ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਬੇਮੌਸਮੀ ਬਾਰਿਸ਼ਾਂ ਕਰਕੇ ਕਟਾਈ ਕੀਤੀ ਕਣਕ ਦੀ ਫ਼ਸਲ ਦਾ ਪੰਜ ਤੋਂ ਛੇ ਕੁਇੰਟਲ ਪ੍ਰਤੀ ਏਕੜ ਝਾੜ ਘੱਟ ਨਿਕਲ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕੁਦਰਤੀ ਕਰੋਪੀ ਦੀ ਭਾਰੀ ਮਾਰ ਪੈ ਰਹੀ ਹੈ ਜਿਸ ਕਰਕੇ ਬੇਮੌਸਮੀ ਬਾਰਿਸ਼ਾਂ ਨੇ ਵੱਡਾ ਨੁਕਸਾਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਸਮਾਰਟ ਫ਼ੋਨ ਤੋਂ ਬਿਨਾਂ ਮਾਵਾਂ-ਧੀਆਂ ਸਤਿਕਾਰ ਸਕੀਮ 'ਚ ਕੰਮ ਨਹੀਂ ਕਰਨਗੀਆਂ ਅਗਲੀ ਖ਼ਬਰ ਬੇਮੌਸਮੀ ਵਰਖਾ ਕਰਕੇ ਕਿਸਾਨਾਂ ਦੇ ਸਾਹ ਸੂਤੇ, ਹੋਰ ਵਰਖਾ ਪਈ ਤਾਂ ਕਿਸਾਨਾਂ ਨੂੰ ਝੱਲਣਾ ਪਵੇਗਾ ਵੱਡਾ ਨੁਕਸਾਨ
Ad Position 24