26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਟੈਕਨੀਕਲ ਗਰੇਡ ਲੈਣ ਲਈ ਸੰਘਰਸ਼ ਜ਼ਾਰੀ ਰਹੇਗਾ-ਸੁਖਜੀਤ ਸਿੰਘ

Ad Position 21
No active advertisement
ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੂੰ ਹੱਕੀ ਮੰਗਾਂ ਸਬੰਧੀ ਮੰਗ-ਪੱਤਰ ਦਿੰਦੇ ਹੋਏ | ਤਸਵੀਰ : ਲਾਡੀ ਸਟੂਡੀਓ <br/> 09-04-2026
ਸੁਲਤਾਨਪੁਰ ਲੋਧੀ, 8 ਅਪ੍ਰੈਲ (ਪ.ਪ. ਰਾਹੀਂ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਕੀਤੇ ਜਾ ਸੰਘਰਸ਼ ਤਹਿਤ ਰੈਵੀਨਿਊ ਪਟਵਾਰ ਯੂਨੀਅਨ ਸੁਲਤਾਨਪੁਰ ਲੋਧੀ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ ਦੀ ਅਗਵਾਈ ਹੇਠ ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਤਹਿਸੀਲ ਪ੍ਰਧਾਨ ਪਟਵਾਰੀ ਸੁਖਦੇਵ ਸਿੰਘ,ਜਨਰਲ ਸਕੱਤਰ ਪਟਵਾਰੀ ਰਾਜਨਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਅੰਦਰ ਪਟਵਾਰੀਆਂ ਦੀਆਂ ਅਸਾਮੀਆਂ ਘਟਾ ਦਿੱਤੀਆਂ ਗਈਆਂ ਹਨ | ਸੰਨ 1980 ਵਿਚ ਪੰਜਾਬ ਅੰਦਰ ਪਟਵਾਰੀਆਂ ਦੀਆਂ 4716 ਪੋਸਟਾਂ ਸਨ ਜੋ ਕਿ ਹੁਣ 3660 ਰਹਿ ਗਈਆਂ ਹਨ, ਜਦਕਿ ਜ਼ਿਲਿਆਂ, ਤਹਿਸੀਲਾਂ ਅਤੇ ਹਲਕਿਆਂ ਦੀ ਗਿਣਤੀ ਵੱਧ ਗਈ ਹੈ | ਆਬਾਦੀ ਅਤੇ ਸ਼ਹਿਰੀਕਰਨ ਵਿਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ | ਸਮੇਂ ਸਮੇਂ ਤੇ ਫ਼ਸਲਾਂ ਦੇ ਖ਼ਰਾਬੇ, ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ, ਹੜ•ਾਂ ਵਿਚ ਹੋਏ ਨੁਕਸਾਨ ਦੇ ਸਰਵੇ ਅਤੇ ਹਾਈਵੇ ਪ੍ਰੋਜੈਕਟਾਂ ਦਾ ਵਾਧੂ ਬੋਝ ਵੀ ਪਟਵਾਰੀਆਂ ਤੇ ਪਾਇਆ ਜਾਂਦਾ ਹੈ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸਟੇਟ ਕਾਡਰ ਨੂੰ ਭੰਗ ਕਰਕੇ ਜ਼ਿਲ੍ਹਾ ਕਾਡਰ ਬਣਾਇਆ ਜਾਵੇ, ਨਵੀਂ ਭਰਤੀ ਤੇ ਕੇਂਦਰੀ ਸਕੇਲ ਰੱਦ ਕੀਤੇ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ | ਇਸ ਮੌਕੇ ਐਸ.ਡੀ.ਐਮ. ਅਮਨਪਾਲ ਸਿੰਘ ਨੇ ਮੰਗ ਪੱਤਰ ਲੈਂਦਿਆਂ ਕਿਹਾ ਕਿ ਉਹ ਇਸ ਜਲਦ ਸਰਕਾਰ ਤੱਕ ਪੁੱਜਦਾ ਕਰਨਗੇ | ਇਸ ਮੌਕੇ ਪਟਵਾਰੀ ਸੁਨੀਲ ਗੋਂਡ ਕੈਸ਼ੀਅਰ, ਪਟਵਾਰੀ ਲਵਪ੍ਰੀਤ ਸਿੰਘ ਭੱਟੀ, ਹਰਮਨ ਸਿੰਘ, ਮਨਜੀਤ ਸਿੰਘ, ਮਨਕੀਰਤ ਸਿੰਘ, ਸੁਖਵਿੰਦਰ ਰਾਮ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ 15 ਨੂੰ ਗੜ੍ਹਦੀਵਾਲ ਵਿਖੇ ਕਰਨਗੇ ਵਿਕਾਸ ਕਾਰਜਾਂ ਦਾ ਉਦਘਾਟਨ- ਵਿਧਾਇਕ ਜਸਬੀਰ ਰਾਜਾ ਅਗਲੀ ਖ਼ਬਰ ਨਗਰ ਪੰਚਾਇਤ ਦੇ ਟਿਊਬਵੈੱਲ ਤੋਂ ਮੋਟਰ ਦੀ ਤਾਰ ਚੋਰੀ
Ad Position 24