ਮਾਹਿਲਪੁਰ, 8 ਅਪ੍ਰੈਲ (ਰਜਿੰਦਰ ਸਿੰਘ)-ਬੀਤੀ ਦੇਰ ਸ਼ਾਮ ਮਾਹਿਲਪੁਰ ਦੇ ਵਾਰਡ ਨੰਬਰ-8 'ਚ ਪੈਂਦੇ ਨਗਰ ਪੰਚਾਇਤ ਦੇ ਟਿਊਬਵੈੱਲ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ 60-70 ਮੀਟਰ ਮੋਟਰ ਵਾਲੀ ਤਾਰ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਕੌਂਸਲਰ ਰਾਜ ਕੁਮਾਰ ਰਾਜੂ, ਕੌਂਸਲਰ ਅਸ਼ੋਕ ਕੁਮਾਰ, ਸਤਨਾਮ ਸਿੰਘ ਰਵੀ ਪਾਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨਗਰ ਪੰਚਾਇਤ ਦੇ ਟਿਊਬਵੈੱਲ ਨੰਬਰ 4 ਤੋਂ ਅਣਪਛਾਤੇ ਚੋਰਾਂ ਨੇ ਮੀਂਹ ਦੌਰਾਨ ਕਮਰੇ ਦਾ ਅਰਲ ਵੱਡ ਕੇ ਅੰਦਰ ਦਾਖਲ ਹੋ ਕੇ ਕਰੀਬ 60-70 ਮੀਟਰ ਕੇਬਲ ਤੇ ਗਰਿੱਪ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਗਰਿੱਪ ਤਾਂ ਨਾਲ ਲੱਗਦੀ ਭੰਗ ਤੋਂ ਬਰਾਮਦ ਹੋ ਗਏ ਪਰ ਕੇਬਲ ਚੋਰੀ ਕਰਕੇ ਲੈ ਗਏ | ਇਸ ਸਬੰਧੀ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |