26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਟਿੱਬਾ ਵਿਖੇ 13 ਤੇ 14 ਅਪੈ੍ਰਲ ਨੂੰ ਕਰਵਾਏ ਜਾ ਰਹੇ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 12-04-2026
ਸੁਲਤਾਨਪੁਰ ਲੋਧੀ, 11 ਅਪ੍ਰੈਲ (ਥਿੰਦ)-ਇਤਿਹਾਸਿਕ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਜਾਂਦੇ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਅਮਰਕੋਟ, ਜਾਂਗਲਾ, ਟਿੱਬਾ, ਭੀਲਾਂਵਾਲ, ਭੋਰੂਵਾਲਾ, ਗਾਂਧਾ ਸਿੰਘ ਵਾਲਾ, ਸ਼ਿਕਾਰਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਰਤ ਸਿੰਘ ਅਮਰਕੋਟ, ਸਰਪੰਚ ਬਲਵਿੰਦਰ ਸਿੰਘ ਅਮਰਕੋਟ, ਕੋਚ ਕੁਲਬੀਰ ਸਿੰਘ, ਦਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਹਰਚਰਨ ਸਿੰਘ ਨੇ ਦੱਸਿਆ ਕਿ ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੀਆਂ ਗਰਾਊਾਡਾਂ 'ਚ ਵਿਸ਼ਾਲ ਕਬੱਡੀ ਤੇ ਫੁੱਟਬਾਲ ਦੋ ਦਿਨਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦਾ ਉਦਘਾਟਨ 13 ਅਪ੍ਰੈਲ ਨੂੰ ਹੋਵੇਗਾ | ਟੂਰਨਾਮੈਂਟ ਵਿਚ ਕਬੱਡੀ ਓਪਨ, ਫੁੱਟਬਾਲ ਓਪਨ, ਕਬੱਡੀ 75 ਕਿੱਲੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਤੋਂ ਇਲਾਵਾ 50 ਤੋਂ ਉੱਪਰ ਉਮਰ ਵਰਗ ਦੇ ਨੌਜਵਾਨਾਂ ਲਈ 5 ਕਿੱਲੋਮੀਟਰ ਦੀ ਦੌੜ ਕਰਵਾਈ ਜਾਵੇਗੀ | ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕੱਪ ਦਾ ਪਹਿਲਾ 2 ਲੱਖ ਦਾ ਇਨਾਮ ਗੁਰਮਨਦੀਪ ਸਿੰਘ ਯੂ. ਕੇ. ਤੇ ਲਵਪ੍ਰੀਤ ਸਿੰਘ ਯੂ. ਕੇ. ਵਲੋਂ ਦਿੱਤਾ ਜਾਵੇਗਾ | ਇਸੇ ਤਰ੍ਹਾਂ ਕਬੱਡੀ ਕੱਪ ਦਾ ਦੂਜਾ ਇਨਾਮ ਡੇਢ ਲੱਖ ਦਾ ਇਨਾਮ ਗੁਰਪ੍ਰੀਤ ਕੌਰ ਵਲੋਂ ਦਿੱਤਾ ਜਾਵੇਗਾ | ਕਬੱਡੀ ਕੱਪ 'ਚ ਗੁਰੂ ਰਾਮਦਾਸ ਕਬੱਡੀ ਕਲੱਬ, ਮੈਲਬੋਰਨ ਕਬੱਡੀ ਕਲੱਬ, ਆਰਮ ਟਰਾਂਸਪੋਰਟ, ਆਕਾਲ ਅਕੈਡਮੀ ਕਬੱਡੀ ਕਲੱਬ ਦੀਆਂ ਟੀਮਾਂ ਹਿੱਸਾ ਲੈਣਗੀਆਂ | ਇਨਾਮਾਂ ਦੀ ਵੰਡ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਵਲੋਂ ਕੀਤੀ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਕੌਰ ਟਿੱਬਾ, ਅਮਰਜੀਤ ਸਿੰਘ ਟਿੱਬਾ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ, ਸੁਖਦੇਵ ਸਿੰਘ ਐਸ. ਡੀ. ਓ., ਸੁਰਜੀਤ ਟਿੱਬਾ, ਕੋਚ ਅਜੀਤਪਾਲ ਸਿੰਘ, ਕੋਚ ਸ਼ੈਲੀ ਟਿੱਬਾ, ਡਾ. ਸਤਬੀਰ ਸਿੰਘ, ਮਨਪ੍ਰੀਤ ਸਿੰਘ, ਮਾਸਟਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਭੀਲਾਂਵਾਲ, ਸੁਖਦੇਵ ਸਿੰਘ ਅਮਰਕੋਟ, ਰਾਜਬੀਰ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੇਈਾ ਘਾਟ ਭੁਲੱਥ 'ਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਮੁਕੰਮਲ-ਬਾਬਾ ਬਾਜਵਾ <br/> ਅਗਲੀ ਖ਼ਬਰ ਹਮੀਰਾ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Ad Position 24