ਹੁਸੈਨਪੁਰ, 11 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਭਾਰਤੀ ਰੇਲ ਮਜ਼ਦੂਰ ਸੰਘ ਦੀ ਇਕਾਈ ਆਰ. ਸੀ. ਐਫ. ਕਰਮਚਾਰੀ ਸੰਘ (ਰਜਿ) ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਚੋਣ ਜ਼ਿਲ੍ਹਾ ਸੰਘ ਚਾਲਕ ਬਲਵਿੰਦਰ ਸਿੰਘ, ਤੇਜਵੀਰ ਸਿੰਘ ਸੰਘ ਪ੍ਰਮੁੱਖ ਆਰ. ਸੀ. ਐਫ., ਸਾਬਕਾ ਸਕੱਤਰ ਆਰ. ਸੀ. ਐਫ. ਕਰਮਚਾਰੀ ਸੰਘ ਸੁਧੀਰ ਕੁਮਾਰ ਤਿਆਗੀ ਦੀ ਅਗਵਾਈ ਵਿਚ ਕੀਤੀ ਗਈ, ਜਿਸ 'ਚ ਜਸਵਿੰਦਰ ਸਿੰਘ ਜਰਨਲ ਸੈਕਟਰੀ, ਰਾਕੇਸ਼ ਕੁਮਾਰ ਬਾਗੜੀ ਪ੍ਰਧਾਨ, ਤਜਿੰਦਰ ਸਿੰਘ ਵਰਕਿੰਗ ਪ੍ਰਧਾਨ, ਹਿਮਾਂਸ਼ੂ ਦੱਤਾ ਆਰਗਨਾਈਜ਼ੇਸ਼ਨ ਸੈਕਟਰੀ, ਹੰਸਾ ਸਿੰਘ ਕੈਸ਼ੀਅਰ, ਨਵਦੀਪ ਕੁਮਾਰ ਸਹਾਇਕ ਕੈਸ਼ੀਅਰ, ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਗਹਿਲੋਤ ਪੈੱ੍ਰਸ ਸਕੱਤਰ, ਰਾਮੇਸ਼ ਕੁਮਾਰ ਸਹਾਇਕ ਸਕੱਤਰ, ਬਲਬੀਰ ਸਿੰਘ ਰਾਠੋਰ ਆਡੀਟਰ ਤੋਂ ਇਲਾਵਾ ਮੁਕੇਸ਼ ਕੁਮਾਰ ਪਾਲ, ਰਾਮਕਰਨ ਪਾਲ, ਅਨਿਲ ਕੁਮਾਰ ਸ਼ਰਮਾ, ਦੀਨ ਬੰਦੂ, ਜਸਵਿੰਦਰ ਸਿੰਘ ਢੁੱਡੀਆਂਵਾਲ, ਬਾਬਾ ਅਵਤਾਰ ਸਿੰਘ ਅਤੇ ਗੁਰਦਿਆਲ ਸਿੰਘ ਨੂੰ ਮੈਂਬਰ ਚੁਣਿਆ ਗਿਆ | ਇਸ ਦੌਰਾਨ ਚੁਣੇ ਗਏ ਸੰਘ ਦੇ ਅਹੁਦੇਦਾਰਾਂ ਨੇ ਸੰਘ ਦੀ ਕਾਰਜਕਾਰਨੀ ਦੀ ਸਰਬ ਸੰਮਤੀ ਨਾਲ ਚੋਣ ਹੋਣ ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰ. ਸੀ. ਐਫ. ਕਰਮਚਾਰੀ ਸੰਘ ਦੇ ਮੈਂਬਰਾਂ ਵਲੋਂ ਪ੍ਰਣ ਕੀਤਾ ਗਿਆ ਹੈ ਕਿ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਕਰਮਚਾਰੀਆਂ ਦੀਆਂ ਲੋੜੀਂਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਅਤੇ ਦੁੱਖ ਸੁੱਖ ਵਿਚ ਹਰ ਵੇਲੇ ਸਾਥ ਦੇਣ ਲਈ ਹਮੇਸ਼ਾ ਤਿਆਰ ਰਹਾਂਗੇ | ਉਨ੍ਹਾਂ ਕਿਹਾ ਕਿ ਰੇਲ ਕੋਚ ਫ਼ੈਕਟਰੀ ਦੇ ਕਰਮਚਾਰੀਆਂ ਦੀਆਂ ਕਈ ਜ਼ਰੂਰੀ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ, ਜਿਨ੍ਹਾਂ ਨੂੰ ਪੂਰੀਆਂ ਕਰਵਾਉਣਾ ਸਾਡਾ ਮੁੱਖ ਟੀਚਾ ਹੋਵੇਗਾ |