28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਸ਼ੇ ਦੇ ਮਾਮਲੇ 'ਚ ਫੜਨ ਗਏ ਵਿਅਕਤੀ ਨੂੰ ਪੁਲਿਸ ਤੋਂ ਜਬਰੀ ਛੁਡਵਾਇਆ

Ad Position 21
No active advertisement
ਅਜੀਤ ਡੈਸਕ 12-04-2026
ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ
ਫਗਵਾੜਾ, 11 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੋਂ ਦੇ ਮੁਹੱਲਾ ਧਰਮਕੋਟ ਵਿਖੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਉਸਦੇ ਸਾਥੀਆਂ ਨੇ ਪੁਲਿਸ ਪਾਸੋਂ ਛੁਡਵਾ ਦਿੱਤਾ, ਜਿਸ ਸੰਬੰਧ 'ਚ ਪੁਲਿਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵੀਰਾ ਰਾਮ ਜੋ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੇਚ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਬਲਿਕ ਗਵਾਹ ਨੂੰ ਸ਼ਾਮਿਲ ਕੀਤਾ ਤੇ ਜਦੋਂ ਦਾਣਾ ਮੰਡੀ ਦੇ ਬਾਹਰ ਬਣੇ ਬਾਥਰੂਮਾ ਦੇ ਬਾਹਰ ਪੁੱਜੇ ਤਾਂ ਵੀਰਾ ਰਾਮ ਪੁਲਿਸ ਨੂੰ ਦੇਖ ਕੇ ਗੋਲੀਆਂ ਸੁੱਟ ਕੇ ਫ਼ਰਾਰ ਹੋ ਗਿਆ ਤੇ ਜਦੋਂ ਪੁਲਿਸ ਉਸ ਦੇ ਘਰ ਤਲਾਸ਼ੀ ਲੈਣ ਲਈ ਗਈ ਤਾਂ ਉੱਥੇ ਹੋਰ ਕਾਫ਼ੀ ਵਿਅਕਤੀ ਇਕੱਠੇ ਹੋ ਗਏ ਤੇ ਪੁਲਿਸ ਨੂੰ ਵੀਰਾ ਰਾਮ ਵਲੋਂ ਗੱਡੀ 'ਚ ਬਿਠਾ ਕੇ ਵਾਪਸ ਦਾਣਾ ਮੰਡੀ ਵਿਖੇ ਲਿਆਂਦਾ ਜਿਥੇ ਇਸ ਦੇ ਸਾਥੀ ਆ ਗਏ ਤੇ ਉਨ੍ਹਾਂ ਪੁਲਿਸ ਦੀ ਹਾਜ਼ਰੀ 'ਚ ਗਵਾਹਾ ਦੀ ਕੁੱਟਮਾਰ ਕੀਤੀ ਤੇ ਧੱਕਾ ਮੁੱਕੀ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਵੀਰਾ ਰਾਮ ਨੂੰ ਇਨ੍ਹਾਂ ਜ਼ਬਰਦਸਤੀ ਗੱਡੀ 'ਚੋਂ ਬਾਹਰ ਕੱਢ ਲਿਆ ਤੇ ਲੈ ਕੇ ਫ਼ਰਾਰ ਹੋ ਗਏ | ਜਿਸ ਸੰਬੰਧ 'ਚ ਪੁਲਿਸ ਨੇ ਵੀਰਾ ਰਾਮ ਪੁੱਤਰ ਮਹਿੰਗਾ ਰਾਮ, ਪਰਮਜੀਤ ਸਿੰਘ, ਦੇਵਰਾਜ ਉਰਫ਼ ਦੇਬੂ ਪੁੱਤਰ ਬੀਰਾ ਰਾਮ, ਰਾਜੂ ਉਰਫ਼ ਗੋਲੀ ਬਾਬਾ ਪੁੱਤਰ ਛਿੰਦਾ ਰਾਮ, ਪਵਨ ਪ੍ਰਧਾਨ, ਬੋਬੀ, ਗਗਨ, ਰਵੀ ਵਾਸੀਆਨ ਹੁਸ਼ਿਆਰਪੁਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋਂ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ-ਘਟਨਾ ਸੀ. ਸੀ. ਟੀ. ਵੀ. 'ਚ ਕੈਦ <br/> ਅਗਲੀ ਖ਼ਬਰ ਆਰ. ਸੀ. ਐਫ. ਕਰਮਚਾਰੀ ਸੰਘ ਦੀ ਸਰਬਸੰਮਤੀ ਨਾਲ ਚੋਣ <br/>
Ad Position 24