ਭੁਲੱਥ, 12 ਅਪ੍ਰੈਲ (ਮਨਜੀਤ ਸਿੰਘ ਰਤਨ)-ਪਿੰਡ ਮਹਿਮਦਪੁਰ ਵਿਖੇ ਖ਼ਾਲਸੇ ਦੇ ਸਾਜਣਾ ਦਿਵਸ ਨੂੰ ਸਮਰਪਿਤ ਦੁਮਾਲਾ ਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ | ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਦੀ ਕਮੇਟੀ ਵਲੋਂ ਕਰਵਾਏ ਮੁਕਾਬਲਿਆਂ 'ਚ ਛੋਟੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲਿਆਂ ਵਿਚ 12 ਸਾਲ ਤੋਂ ਉੱਪਰ 'ਚੋਂ ਪਹਿਲਾ ਸਥਾਨ ਹਰਪ੍ਰੀਤ ਸਿੰਘ (ਰਾਮਗੜ੍ਹ), ਦੂਜਾ ਸਥਾਨ ਆਸ਼ੀਸ਼ (ਰਾਮਗੜ੍ਹ), 6 ਤੋਂ 12 ਸਾਲ ਵਾਲੇ-ਪਹਿਲਾ ਸਥਾਨ ਗੁਰਕੀਰਤ ਸਿੰਘ ਪੁੱਤਰ ਸੁਖਜਿੰਦਰ ਸਿੰਘ, ਦੂਜਾ ਸਥਾਨ ਜਸਕਮਲ ਸਿੰਘ ਪੁੱਤਰ ਸੁਖਜਿੰਦਰ ਸਿੰਘ (ਨੰਬਰਦਾਰ) | ਦੁਮਾਲੇ 'ਚੋਂ ਪਹਿਲਾ ਸਥਾਨ ਜਸਕੀਰਤ ਸਿੰਘ ਪੁੱਤਰ ਦਲਜੀਤਮ ਸਿੰਘ ਪੁੱਤਰ ਸੂਬੇਦਾਰ ਮੇਜਰ ਕੁਲਦੀਪ ਸਿੰਘ, ਦੂਜਾ ਸਥਾਨ ਸਹਿਜਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ ਹਾਸਿਲ ਕੀਤਾ | ਇਸ ਮੌਕੇ ਹਾਜ਼ਰ ਨਗਰ ਦੇ ਮੁਹਤਬਰ ਵਿਅਕਤੀਆਂ ਨੇ ਜਿਨ੍ਹਾਂ ਬੱਚਿਆਂ ਨੇ ਇਨ੍ਹਾਂ ਮੁਕਾਬਲਾ 'ਚ ਹਿੱਸਾ ਲਿਆ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਕੈਪਟਨ ਸੂਰਤ ਸਿੰਘ, ਚੇਅਰਮੈਨ ਸੁਰਿੰਦਰ ਸਿੰਘ, ਮੀਤ ਪ੍ਰਧਾਨ ਜੋਗਿੰਦਰ ਸਿੰਘ, ਮੈਂਬਰ ਸੁਖਜਿੰਦਰ ਸਿੰਘ ਬਿੱਟੂ, ਰਘਬੀਰ ਸਿੰਘ ਮੈਂਬਰ, ਸੂਬੇਦਾਰ ਪ੍ਰਕਾਸ਼ ਸਿੰਘ, ਜੋਗਿੰਦਰ ਸਿੰਘ ਕਾਲੀ, ਸਰਪੰਚ ਮਨਜੀਤ ਸਿੰਘ, ਇੰਸਪੈਕਟਰ ਬਲਵੀਰ ਸਿੰਘ, ਬਲਵੀਰ ਸਿੰਘ ਕਾਲਾ, ਜਗਤਾਰ ਸਿੰਘ, ਲਖਵਿੰਦਰ ਸਿੰਘ ਖ਼ਾਲਸਾ, ਮਲਕੀਤ ਸਿੰਘ ਭੁੱਲਰ ਪ੍ਰਧਾਨ ਗੁਰਦੁਆਰਾ ਮੂਸਾਖੇਲ, ਹੈੱਡ ਗ੍ਰੰਥੀ ਹਰਪ੍ਰੀਤ ਸਿੰਘ ਮਹਿਮਦਪੁਰ, ਸੁਖਜਿੰਦਰ ਸਿੰਘ ਨੰਬਰਦਾਰ ਤੇ ਹੋਰ ਹਾਜ਼ਰ ਸਨ |