ਤਲਵੰਡੀ ਚੌਧਰੀਆਂ, 12 ਅਪ੍ਰੈਲ (ਪਰਸਨ ਲਾਲ ਭੋਲਾ)-ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਨੀਲਾ ਮਾਰਚ ਕਪੂਰਥਲਾ ਤੋਂ ਅੰਬੇਡਕਰ ਚੌਕ ਜਲੰਧਰ ਤੱਕ ਕੱਢਿਆ ਜਾਂਦਾ ਹੈ | ਮਾਰਚ ਵਿਚ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਵਲੋਂ ਸਰਪੰਚ ਗੁਰਬਚਨ ਮੀਤ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਦੀ ਅਗਵਾਈ 'ਚ ਵੱਡਾ ਜਥਾ ਪਿੰਡ ਬਸਤੀ ਬੂਲਪੁਰ ਤੋਂ ਇਕ ਕਾਫ਼ਲੇ ਦੇ ਰੂਪ 'ਚ ਜਲੰਧਰ ਲਈ ਰਵਾਨਾ ਹੋਇਆ | ਰਵਾਨਾ ਹੋਣ ਤੋਂ ਪਹਿਲਾਂ ਸਰਪੰਚ ਗੁਰਬਚਨ ਸਿੰਘ ਨੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਦੱਬੇ ਕੁਚਲੇ ਤੇ ਦਲਿਤ ਲੋਕਾਂ ਲਈ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਇਕ ਮਸੀਹਾ ਸਨ | ਇਸ ਦੌਰਾਨ ਉਨ੍ਹਾਂ ਨੇ ਇਸ ਮਾਰਚ 'ਚ ਸ਼ਾਮਲ ਹੋਣ ਵਾਲੇ ਸਾਰੇ ਹੀ ਜਥੇਬੰਦੀ ਦੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਹਿਲ ਰਾਜਪੂਤ, ਜਥੇ. ਬਾਬਾ ਬਲਬੀਰ ਸਿੰਘ ਚੱਕ ਟੋਡਰਵਾਲ, ਬਾਪੂ ਕਾਬਲ ਸਿੰਘ, ਸਿਮਰਨਜੀਤ ਸਿੰਘ, ਰੋਹਿਤ ਗਿੱਲ, ਸੰਨੀ