10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਭਾਕਿਯੂ ਕਾਦੀਆਂ ਬਲਾਕ ਨਡਾਲਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 13-04-2026
ਨਡਾਲਾ, 12 ਅਪ੍ਰੈਲ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਬਲਾਕ ਨਡਾਲਾ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਲਾਕ ਨਡਾਲਾ ਪ੍ਰਧਾਨ ਜੋਗਾ ਸਿੰਘ ਤੇ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ ਦੀ ਰਹਿਨੁਮਾਈ ਹੇਠ ਹੋਈ ਯੂਨੀਅਨ ਆਗੂਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਨੀਰੀ ਲਾਉਣ ਦਾ ਸਮਾਂ ਤੇ ਝੋਨਾ ਲੁਆਈ ਦੀ ਤਰੀਕ ਨੂੰ ਹੁਣ ਤੋਂ ਹੀ ਤੈਅ ਕਰਨ | ਉਨ੍ਹਾਂ ਕਿਹਾ ਕਿਸਾਨਾਂ ਦੀ ਕਣਕ ਜੋ ਮੰਡੀਆਂ ਵਿਚ ਆ ਰਹੀ ਹੈ ਉਸ ਦੀ ਸਮੇਂ ਸਿਰ ਤੁਲਾਈ ਤੇ ਚੁਕਾਈ ਕਰਵਾਈ ਜਾਵੇ | ਉਨ੍ਹਾਂ ਬਿਜਲੀ ਬੋਰਡ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਇਸ ਵੇਲੇ ਕਣਕ ਦੀ ਵਢਾਈ ਚੱਲ ਰਹੀ, ਜਿਸ ਦੇ ਮੱਦੇਨਜ਼ਰ ਜੋ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ | ਅੰਤ 'ਚ ਉਨ੍ਹਾਂ ਕਿਹਾ ਕਿ ਕਣਕ ਦੀ ਤੁਲਾਈ ਤੋਂ ਬਾਅਦ ਕਿਸਾਨਾਂ ਨੂੰ ਜਲਦੀ ਪੈਸੇ ਅਦਾ ਕੀਤੇ ਜਾਣ | ਇਸ ਮੌਕੇ ਜੋਗਾ ਸਿੰਘ ਇਬਰਾਹੀਮਵਾਲ ਪ੍ਰਧਾਨ ਨਡਾਲਾ ਬਲਾਕ, ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਹਰਿੰਦਰ ਸਿੰਘ ਪੀਟਰ ਮਕਸੂਦਪੁਰ, ਬਲਬੀਰ ਸਿੰਘ, ਗੁਰਜਿੰਦਰ ਸਿੰਘ, ਅਮਰੀਕ ਸਿੰਘ ਘੱਗ, ਪ੍ਰਦੀਪ ਘਈ ਇਕਾਈ ਪ੍ਰਧਾਨ ਭੁਲੱਥ, ਭੁਪਿੰਦਰ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ ਚੀਮਾ, ਨਿਸ਼ਾਨ ਸਿੰਘ, ਵਿਪਨ ਕੁਮਾਰ, ਬਲਕਾਰ ਸਿੰਘ, ਬਲਬੀਰ ਸਿੰਘ, ਜਸਵੰਤ ਸਿੰਘ ਆਦਿ ਕਿਸਾਨ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਭੈਣਾਂ ਨੇ ਮਿਲੀ ਭੁਗਤ ਨਾਲ ਜਾਅਲੀ ਵਸੀਅਤ ਤਿਆਰ ਕਰਕੇ ਭਰਾ ਨਾਲ ਮਾਰੀ ਲੱਖਾਂ ਦੀ ਠੱਗੀ ਅਗਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੇ ਡਿਸਟਿ੍ਕਟ ਕਾਨਫ਼ਰੰਸ 'ਚ ਲਿਆ ਹਿੱਸਾ <br/>
Ad Position 24